• 5:32 am
Go Back
Viral WhatsApp message

ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਹ ਮੈਸੇਜ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਕਿ ਅੱਜ ਰਾਤ 2.34 ਮਿੰਟ ਤੇ 400 ਕਿਲੋਮੀਟਰ ਦੀ ਦੂਰੀ ਵਾਲਾ ਭੂਚਾਲ ਆਵੇਗਾ ਜਿਸ ਦੀ ਲਪੇਟ ਵਿੱਚ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਜਲਾਲਾਬਾਦ ਆਵੇਗਾ। ਇਹ ਚੇਤਾਵਨੀ ਕਿਸੇ ਮੌਸਮ ਵਿਗਿਆਨੀ ਦੀ ਨਹੀਂ ਸਗੋਂ ਇਹ ਤਾਂ ਬੱਸ ਇੱਕ ਸੋਸ਼ਲ ਮੀਡੀਆ ਉੱਤੇ ਮੈਸੇਜ ਹੈ ਜੋ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸਬੰਧੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਮੈਸੇਜ ਬਸ ਇੱਕ ਅਫ਼ਵਾਹ ਹੈ ਇਸ ਚ ਕੋਈ ਸੱਚਾਈ ਨਹੀਂ ਹੈ। ਡਾਇਰੈਕਟਰ ਨੇ ਕਿਹਾ ਕਿ ਭੂਚਾਲ ਦਾ ਕੋਈ ਸਮਾਂ ਨਹੀਂ ਹੈ ਇਹ ਕਦੋਂ ਵੀ ਆ ਸਕਦਾ ਹੈ ਕਿਉਂਕਿ ਕੁਦਰਤ ਤੇ ਕਿਸੇ ਨਹੀਂ ਚੱਲਦਾ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ।

Facebook Comments
Facebook Comment