• 6:39 am
Go Back

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ‘ਚ ਹੋਣ ਵਾਲੀ ਰਾਮਲੀਲਾ ‘ਚ ਮਾਂ ਪਾਰਵਤੀ ਦੇ ਪਿਤਾ ਰਾਜਾ ਹਿਮਾਚਲ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਕੇਂਦਰੀ ਮੰਤਰੀ ਨੇ ਭਗਵਾਨ ਰਾਮ ਨੂੰ ਨਦੀ ਪਾਰ ਕਰਵਾਉਣ ਵਾਲੇ ਖੇਵਟ ਨਿਸ਼ਾਦਰਾਜ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਇਸ ਰੋਲ ਦੀ ਕਾਫ਼ੀ ਪ੍ਰਸ਼ੰਸਾ ਵੀ ਹੋਈ ਸੀ। ਇਸ ਅਦਾਕਾਰੀ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਉਹ ਰਾਜਨੀਤੀ ਦੇ ਨਾਲ ਨਾਲ ਅਦਾਕਾਰੀ ਦਾ ਵੀ ਚੰਗਾ ਹੁਨਰ ਰੱਖਦੇ ਹਨ।

ਜਲੰਧਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਲੀਲਾ ‘ਚ ਅਦਾਕਾਰੀ ਕਰਨ ਦਾ ਕਾਫ਼ੀ ਤਜ਼ਰਬਾ ਹੈ, ਕਿਉਂਕਿ ਉਹ ਕਾਫ਼ੀ ਲੰਮੇ ਸਮੇਂ ਤੋਂ ਰਾਮਲੀਲਾ ‘ਚ ਅਦਾਕਾਰੀ ਕਰਦੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਾਰ ਰਾਮਲੀਲਾ ‘ਚ ਖ਼ਾਸ ਤੌਰ ‘ਤੇ ਕੇਂਦਰੀ ਵਿਗਿਆਨ ਤੇ ਤਕਨੀਕ ਮੰਤਰੀ ਡਾਕਟਰ ਹਰਸ਼ਵਰਧਨ ਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਪਹੁੰਚ ਰਹੇ ਹਨ।

Facebook Comments
Facebook Comment