VIDEO: ਦੁੱਧ ਪੀਂਦੇ 21 ਦਿਨਾਂ ਬੱਚੇ ਦੇ ਅਚਾਨਕ ਰੁਕ ਗਏ ਸਾਹ ਫਿਰ ਪੁਲਿਸ ਨੇ ਇੰਝ ਦਿੱਤੀ ਨਵੀਂ ਜ਼ਿੰਦਗੀ

TeamGlobalPunjab
2 Min Read

ਬ੍ਰਾਜ਼ੀਲ ਦੇ ਮਾਰੀਲਿਆ ਇਲਾਕੇ ‘ਚ ਦੋ ਪੁਲਿਸ ਅਫਸਰਾਂ ਨੇ ਆਪਣੀ ਸਮਝਦਾਰੀ ਨਾਲ 21 ਦਿਨ ਦੇ ਨਵ ਜਨਮੇ ਬੱਚੇ ਦੀ ਜਾਨ ਬਚਾ ਲਈ। ਇਸ ਬੱਚੇ ਨੂੰ ਉਸਦਾ ਪਰਿਵਾਰ ਬੇਹੋਸ਼ੀ ਦੀ ਹਾਲਤ ਵਿੱਚ ਸੈਫ ਪਾਉਲੋ ਇਲਾਕੇ ਦੇ ਪੁਲਿਸ ਸਟੇਸ਼ਨ ਲੈ ਕੇ ਪਹੁੰਚੇ ਸਨ। ਉਸ ਸਮੇਂ ਬੱਚਾ ਸਾਹ ਨਹੀਂ ਲੈ ਰਿਹਾ ਸੀ, ਜਿਸਦੇ ਚਲਦੇ ਉਸਦਾ ਸਰੀਰ ਵੀ ਨੀਲਾ ਪੈ ਗਿਆ ਸੀ ਪਰ ਉਦੋਂ ਪੁਲਿਸ ਸਟੇਸ਼ਨ ਵਿੱਚ ਮੌਜੂਦ ਦੋ ਅਫਸਰਾਂ ਨੇ ਉਸ ਨੂੰ ਮੁੰਹ ਨਾਲ ਸਾਹ ਦੇ ਕੇ ਉਸਦੀ ਜਾਨ ਬਚਾ ਲਈ।

ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਹੁਣ ਇਸਦਾ ਵੀਡੀਓ ਦੁਨੀਆਭਰ ‘ਚ ਵਾਇਰਲ ਹੋ ਗਿਆ ਹੈ। ਦੱਸ ਦਈਏ ਕਿ ਬੱਚਾ ਪੂਰੀ ਤਰ੍ਹਾਂ ਨਾਲ ਬੇਹੋਸ਼ ਸੀ ਅਤੇ ਉਨ੍ਹਾਂ ਦੱਸਿਆ ਕਿ ਦੁੱਧ ਪੀਣ ਦੇ ਬਾਅਦ ਉਸ ਨੂੰ ਸਾਹ ਨਹੀਂ ਆ ਰਹੀ ਸੀ। ਬੱਚੇ ਨੂੰ ਦੇਖਕੇ 9ਵੀਂ ਮਿਲਟਰੀ ਪੁਲਿਸ ਬਟਾਲੀਅਨ ਦੇ ਹੈਡਕੁਆਟਰ ਵਿਚ ਮੌਜੂਦ ਦੋ ਅਫਸਰ ਬੱਚੇ ਨੂੰ ਬਚਾਉਣ ਪਹੁੰਚੇ। ਬੱਚੇ ਨੂੰ ਨੀਲਾ ਪਿਆ ਦੇਖਕੇ ਮਾਂ ਵੀ ਹੈਰਾਨ–ਪ੍ਰੇਸ਼ਾਨ ਸੀ।

https://www.facebook.com/POLICIAMILITARDESP/videos/438265573616032/

ਦੋਵਾਂ ਪੁਲਿਸ ਅਫਸਰਾਂ ਨੇ ਬੱਚੇ ਨੂੰ ਸੀਪੀਆਰ ਅਤੇ ਮੂੰਹ ਨਾਲ ਸਾਹ ਦੇ ਕੇ ਬਚਾਇਆ। ਬੱਚੇ ਦੀ ਸਾਹ ਦੀ ਨਲੀ ਵਿਚ ਜੰਮਿਆ ਦੁੱਧ ਬਾਹਰ ਆ ਗਿਆ ਅਤੇ ਬੱਚੇ ਦਾ ਰੰਗ ਨੀਲੇ ਤੋਂ ਆਮ ਹੋ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਪੁਲਿਸ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ ਅਤੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਜਿਸਨੂੰ ਫੇਸਬੁੱਕ ਉਤੇ ਇਸ ਨੂੰ 3 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

- Advertisement -

Share this Article
Leave a comment