• 1:09 pm
Go Back

ਕੇਨਿਆ: ਤੁਸੀ ਦਸ਼ਰਥ ਮਾਂਝੀ ‘ਤੇ ਬਣੀ ਫਿਲਮ ‘ਮਾਂਝੀ’ ਤਾਂ ਦੇਖੀ ਹੀ ਹੋਵੇਗੀ ਇਸ ਫਿਲਮ ‘ਚ ‘ਮਾਊਂਟ ਮੈਨ’ ਕਹੇ ਜਾਣ ਵਾਲੇ ਬਿਹਾਰ ਦੇ ਦਸ਼ਰਥ ਮਾਂਝੀ ਦੇ ਜਨੂਨ ਵਾਰੇ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਉਸ ਨੇ ਇੱਕ ਹਥੋੜੇ ਤੇ ਛੈਣੀ ਨਾਲ 360 ਫੁੱਟ ਲੰਬੀ, 30 ਫੁੱਟ ਚੌੜੀ ਅਤੇ 25 ਫੁੱਟ ਉੱਚੇ ਪਹਾੜ ਨੂੰ ਕੱਟ ਕੇ ਇੱਕ ਸੜ੍ਹਕ ਬਨਾ ਦਿੱਤੀ ਜਿਸ ਨੂੰ ਬਣਾਉਣ ਲਈ ਉਸਨੂੰ 22 ਸਾਲ ਲਗ ਗਏ ਸਨ। ਠੀਕ ਉਸੇ ਤਰ੍ਹਾਂ ਕੇਨਿਆ ਦੇ ਕੇਗਾਂਡਾ ਪਿੰਡ ਦੇ ਇਕ ਵਿਅਕਤੀ ਨੇ ਜੰਗਲਾਂ ਵਿਚੋਂ ਇਕੱਲੇ ਨੇ ਹੀ ਸੜਕ ਬਣਾਈ ਹੈ। 45 ਸਾਲ ਦੇ ਨਿਕੋਲਸ ਮੁਚਾਮੀ ਨਾਮ ਦੇ ਵਿਅਕਤੀ ਨੇ ਜੰਗਲ ਵਿਚ ਪੱਥਰਾਂ ਨੂੰ ਕੱਟ ਕੇ ਇਕ ਕਿਲੋਮੀਟਰ ਲੰਬੀ ਸੜਕ ਬਣਾ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਇਸ ਰਸਤੇ ਤੋਂ ਲੋਕ ਸ਼ਾਪਿੰਗ ਸੈਂਟਰ ਅਤੇ ਚਰਚ ਜਾਂਦੇ ਹਨ। ਇਹ ਸੜਕ ਬਣਵਾਉਣ ਲਈ ਸਰਕਾਰ ਨੂੰ ਕਈ ਵਾਰ ਬੋਲਿਆ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲੀ। ਨਿਕੋਲਸ ਨੇ ਅੱਗੇ ਦਸਿਆ ਕਿ ਸਾਲਾਂ ਤੋਂ ਕੀਤੀ ਜਾ ਰਹੀ ਅਪੀਲ ਦੀ ਸੁਣਵਾਈ ਨਾ ਕੀਤੇ ਜਾਣ ਤੋਂ ਬਾਅਦ ਮੈਂ ਆਪ ਹੀ ਇਸ ਦੀ ਜ਼ਿੰਮੇਵਾਰੀ ਲੈ ਲਈ। ਨਿਕੋਲਸ ਪੇਸ਼ੇ ਤੋਂ ਮਜ਼ਦੂਰ ਹੈ। ਉਹਨਾਂ ਨੇ ਇਸ ਸੜਕ ਨੂੰ ਬਣਾਉਣ ਲਈ ਹਫਤੇ ਤਕ ਅਪਣਾ ਕੰਮ ਛੱਡ ਦਿੱਤਾ।

ਉਸ ਨੇ ਸਥਾਨਕ ਆਗੂਆਂ ਨੂੰ ਵੀ ਇਸ ਰੋਡ ਨੂੰ ਬਣਵਾਉਣ ਦੀ ਅਪੀਲ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਇਕੱਲਾ ਹੀ ਇਹ ਸੜਕ ਬਣਾ ਦੇਵੇਗਾ। ਉਸ ਨੇ ਦਸਿਆ ਕਿ ਇਸ ਨਾਲ ਔਰਤਾਂ ਅਤੇ ਬੱਚਿਆਂ ਦਾ ਸਮਾਂ ਬਚੇਗਾ ਅਤੇ ਉਹ ਆਰਾਮ ਨਾਲ ਸਕੂਲ, ਮਾਰਕਿਟ ਅਤੇ ਚਰਚ ਜਾ ਸਕਣਗੇ। ਪਿੰਡ ਦੇ ਲੋਕ ਨਿਕੋਲਸ ਦਾ ਬਹੁਤ ਅਹਿਸਾਨ ਮੰਨ ਰਹੇ ਹਨ ਤੇ ਉਸ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਪਿੰਡ ਦੀਆਂ ਔਰਤਾਂ ਨਿਕੋਲਸ ਲਈ ਭੋਜਨ ਲੈ ਕੇ ਜਾਂਦੀਆ ਹਨ ਤਾਂ ਕਿ ਉਹ ਬਾਕੀ ਕੰਮ ਭੇਟ ਭਰ ਕੇ ਕਰ ਸਕੇ। ਨਿਕੋਲਸ ਨੇ ਇਹ ਕੰਮ ਕਰਕੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ।

Facebook Comments
Facebook Comment