• 2:27 pm
Go Back

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿੱਥੇ ਏਐੱਮਯੂ ਦੇ ਜੇਐੱਨ ਮੈਡੀਕਲ ਕਾਲਜ ‘ਚ ਇਲਾਜ ਦੌਰਾਨ ਮਹਿਲਾ ਦੇ ਮੂੰਹ ‘ਚ ਧਮਾਕਾ ਹੋ ਗਿਆ ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਮੈਡੀਕਲ ਜਗਤ ਨੂੰ ਸੋਚਾਂ ‘ਚ ਪਾ ਦਿੱਤਾ ਹੈ। ਅਲੀਗੜ੍ਹ ਵਿੱਚ ਇੱਕ ਕੁੜੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਗੰਭੀਰ ਹਾਲਤ ਵਿੱਚ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਲਾਜ ਦੌਰਾਨ ਉਸ ਦੇ ਮੂੰਹ ਵਿੱਚ ਧਮਾਕਾ ਹੋ ਗਿਆ। ਇਲਾਜ ਦੌਰਾਨ ਲੜਕੀ ਦੇ ਮੂੰਹ ‘ਚੋਂ ਅਚਾਨਕ ਅੱਗ ਨਿਕਲਣ ਲੱਗੀ। ਹਾਲਾਂਕਿ ਮੂੰਹ ‘ਚ ਧਮਾਕਾ ਹੋਣ ਤੋਂ ਕੁਝ ਦੇਰ ਬਾਅਰ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੀਲਾ ਦੇਵੀ ਵਾਸੀ ਹਰਦੁਆ ਗੰਜ ਵਜੋਂ ਹੋਈ।

ਇਸ ਮਾਮਲੇ ਵਿੱਚ ਹਸਪਤਾਲ ਦੇ SCMO ਰਾਹੁਲ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਹੁਣ ਤਕ ਦੀਆਂ ਸਭ ਤੋਂ ਅਜੀਬੋ-ਗਰੀਬ ਘਟਨਾਵਾਂ ਵਿੱਚੋਂ ਇੱਕ ਸੀ। ਇਸ ਤੋਂ ਪਹਿਲਾਂ ਹੁਣ ਤਕ ਉਨ੍ਹਾਂ ਹਸਪਤਾਲ ਵਿੱਚ ਇਸ ਤਰ੍ਹਾਂ ਦਾ ਕੇਸ ਨਹੀਂ ਵੇਖਿਆ। ਮਹਿਲਾ ਦੇ ਮੂੰਹ ਵਿੱਚ ਧਮਾਕਾ ਹੁੰਦਾ ਵੇਖ ਉੱਥੇ ਮੌਜੂਦ ਹਰ ਸ਼ਖ਼ਸ ਦੇ ਹੋਸ਼ ਉੱਡ ਗਏ।

ਸ਼ੁਰੂਆਤੀ ਜਾਂਚ ‘ਚ ਪਤਾ ਚੱਲਿਆ ਕਿ ਮਹਿਲਾ ਨੇ ਸਲਫਿਉਰਿਕ ਐਸਿਡ ਖਾ ਲਿਆ ਸੀ ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਨੇ ਇਲਾਜ ਦੌਰਾਨ ਜਦ ਮਹਿਲਾ ਦੁ ਮੂੰਹ ‘ਚ ਸੈਕਸ਼ਨ ਪਾਈਪ ਪਾਈ ਤਾਂ ਆਸੀਜਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸ ਵਿੱਚ ਧਮਾਕਾ ਹੋ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

Facebook Comments
Facebook Comment