• 12:40 pm
Go Back
Vedangi Kulkarni

ਨਵੀਂ ਦਿੱਲੀ : ਪੁਣੇ ਦੀ 20 ਸਾਲ ਦੀ ਵੇਦਾਂਗੀ ਕੁਲਕਰਣੀ ਸਾਈਕਲ ਨਾਲ ਦੁਨੀਆ ਦਾ ਚੱਕਰ ਲਗਾਉਣ ਵਾਲੀ ਸਭ ਤੋਂ ਤੇਜ ਏਸ਼ੀਆਈ ਬਣ ਗਈ ਹੈ। ਵੇਦਾਂਗੀ ਕੁਲਕਰਣੀ ਨੇ ਹਰ ਰੋਜ਼ 300 ਕਿਲੋ ਮੀਟਰ ਸਾਈਕਲ ਚਲਾ ਕੇ ਦੁਨੀਆ ਦਾ ਗੇੜ੍ਹਾ ਕੱਢ ਲਿਆ ਹੈ।
Vedangi Kulkarni
ਇਸ ਦੇ ਨਾਲ ਹੀ ਉਹ ਸਭ ਤੋਂ ਤੇਜ ਦੁਨੀਆ ਦਾ ਚੱਕਰ ਲਗਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਵੇਦਾਂਗੀ ਨੇ 159 ਦਿਨਾਂ ‘ਚ 14 ਦੇਸ਼ਾਂ ਦਾ ਚੱਕਰ ਲੱਗਾ ਲਿਆ ਹੈ। ਐਤਵਾਰ ਨੂੰ ਕਲਕਤਾ ਪਹੁੰਚ ਕੇ ਵੇਦਾਂਗੀ ਨੇ ਸਾਈਕਲ ਨਾਲ 29,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।
Vedangi Kulkarni
ਵੇਦਾਂਗੀ ਨੇ ਜੁਲਾਈ ‘ਚ ਆਸਟ੍ਰੇਲੀਆ ਦੇ ਪਰਥ ਤੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਰਿਕਾਰਡ ਨੂੰ ਪੂਰਾ ਕਰਨ ਲਈ ਉਹ ਵਾਪਸ ਇਸ ਸ਼ਹਿਰ ਵੀ ਜਾਵੇਗੀ। ਇਸ ਤੋਂ ਪਹਿਲਾਂ ਬ੍ਰਿਟੇਨ ਦੀ 38 ਸਾਲਾ ਦੀ ਜੇਨੀ ਗ੍ਰਾਹਮ ਦੇ ਨਾਂਅ ਇਹ ਰਿਕਾਰਡ ਹੈ ਜਿਸ ਨੇ 124 ਦਿਨਾਂ ‘ਚ ਇਹ ਕਾਰਨਾਮਾ ਕੀਤਾ ਸੀ।
Vedangi Kulkarni
ਵੇਦਾਂਗੀ ਨੇ ਆਪਣੇ ਇਸ ਹਸੀਨ ਸਫਰ ਨੂੰ ਕੈਮਰੇ ‘ਚ ਕੈਪਚਰ ਕੀਤਾ ਹੈ। ਉਸ ਦਾ ਪਲਾਂਨ ਇਸ ਨਾਲ ‘ਲਿਵਿੰਗ ਅਡਵੇਂਚਰ, ਸ਼ੇਅਰਿੰਗ ਦ ਅਡਵੇਂਚਰ’ ਨਾਂਅ ਦੀ ਡਾਕਯੂਮੈਂਟ੍ਰੀ ਬਣਾਉਨ ਦਾ ਹੈ। ਉਸ ਨੇ 17 ਸਾਲ ਦੀ ਉਮਰ ਚ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ ਅਤੇ ਆਪਣੇ ਸਫਰ ਦੌਰਾਨ ਉਸ ਨੇ ਭਾਰਤ ਦੇ ਸਭ ਤੋਂ ਖ਼ਤਰਨਾਕ ਰਸਤੇ ਮਨਾਲੀ ਤੋਂ ਖਰਦੁੰਗਲਾ ਤਕ ਸਾਈਕਲ ਚਲਾਈ। ਇਸ ਦੇ ਨਾਲ ਹੀ ਉਸ ਨੇ ਸਫਰ ‘ਤੇ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਕਦੇ ਆਪਣੀ ਹਿਮੰਤ ਨਹੀਂ ਛੱਡੀ।
Vedangi Kulkarni

Facebook Comments
Facebook Comment