• 9:25 am
Go Back

ਵੈਨਕੂਵਰ: ਕੈਨੇਡਾ ਵੈਨਕੂਵਰ ਸ਼ਹਿਰ ਇੱਕ ਭਿਆਨਕ ਸੜਕ ਹਾਦਸਾ ਵਿੱਚ ਤਿੰਨ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਣ ਦੀ ਖਬਰ ਹੈ। ਚਸ਼ਮਦੀਦਾਂ ਮੁਤਾਬਕ ਲਿਨ ਵੈਲੀ ਰੋਡ ਉੱਪਰ ਤਿੰਨ ਗੱਡੀਆਂ ਆਪਸ ਵਿੱਚ ਉਸ ਸਮੇਂ ਟਕਰਾ ਗਈਆਂ ਜਦੋਂ ਹਾਈਵੇਅ ਉੱਪਰ ਨਿਰਮਾਣ ਕਾਰਜ਼ ਚੱਲ ਰਹੇ ਸਨ।

ਮੌਕੇ ‘ਤੇ ਮੋਜੂਦ ਲੋਕਾਂ ਵਲੋਂ ਇਸ ਹਾਦਸੇ ਦੀ ਸੂਚਨਾ ਤਰੁੰਤ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਜਿਨ੍ਹਾਂ ਮੌਕੇ ਉੱਪਰ ਪਹੁੰਚ ਕੇ ਬਚਾਅ ਕਾਰਜ਼ ਨੂੰ ਸ਼ੁਰੂ ਕੀਤਾ।

ਇਸ ਹਾਦਸੇ ਕਾਰਨ ਜ਼ਖਮੀ ਹੋਏ ਵਿਅਕਤੀਆਂ ਦੀ ਪੁਖਤਾ ਗਿਣਤੀ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆਂ। ਅਧਿਕਾਰੀਆਂ ਵਲੋਂ ਜ਼ਖਮੀਆਂ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਬਚਾਅ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸਾ ਵਾਪਰਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਚੱਲ ਸਕਿਆ। ਘਟਨਾ ਤੋਂ ਬਾਅਦ ਨਿਲ ਵੈਲੀ ਰੋਡ ਅਤੇ ਮਾਉਂਟੇਨ ਹਾਈਵੇਅ ਦੇ ਉੱਤਰੀ ਵੈਨਕੂਵਰ ਹਾਈਵੇਅ ਨੰਬਰ ਇੱਕ ਨੂੰ ਬੰਦ ਕਰ ਦਿੱਤਾ ਗਿਆ।

 

Facebook Comments
Facebook Comment