• 7:12 pm
Go Back

ਲੜਕਾ ਵੈਨ ਵਿੱਚ ਆਉਣ ਵਾਲੀ ਲੜਕੀਆਂ ਨੂੰ ਛੇੜਦਾ ਸੀ, ਕਈ ਦਿਨਾਂ ਤੋਂ ਪਿਛਾ ਕਰ ਰਿਹਾ ਸੀ-ਡ੍ਰਾਈਵਰ

ਫਰੀਦਕੋਟ : ਅਕਸਰ ਵੇਖਣ ਨੂੰ ਮਿਲਦਾ ਹੈ ਕਿ ਕੁਝ ਸਨਕੀ ਕਿਸਮ ਦੇ ਲੋਕ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ । ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ । ਮਾਮਲਾ ਹੈ ਫਰੀਦਕੋਟ ਦਾ, ਪ੍ਰਾਪਤ ਜਾਣਕਾਰੀ ਅਨੁਸਾਰ ਇਕ ਨਾਮੀ, ਸਕੂਲ ਬਾਬਾ ਫਰੀਦ ਸਕੂਲ, ਦੀ ਵੈਨ ਦਾ ਡ੍ਰਾਈਵਰ ਰੋਜਾਨਾ ਲੜਕੇ ਲੜਕੀਆਂ ਵਾਲੀ ਵੈਨ ਲੈਕੇ ਪਿੰਡਾਂ ਵਿਚ ਬੱਚੇ ਛੱਡਣ ਜਾਂਦਾ ਸੀ ਅਤੇ ਇਕ ਲੜਕਾ ਰੋਜਾਨਾ ਹੀ ਵੈਨ ਦਾ ਪਿੱਛਾ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਵੀ ਉਕਤ ਲੜਕੇ ਨੂੰ ਸਕੂਲ ਪ੍ਰਿੰਸੀਪਲ ਵਲੋਂ ਸਕੂਲ ਨੇੜੇ ਖੜਨ ਤੇ ਰੋਕਿਆ ਗਿਆ ਸੀ । ਇਸ ਦੌਰਾਨ ਉਸਦੇ ਪਰਿਵਾਰਿਕ ਮੈਂਬਰ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਜਦੋ ਡ੍ਰਾਈਵਰ ਸਕੂਲ ਵੈਨ ਲੈਕੇ ਜਾ ਰਿਹਾ ਸੀ, ਮੁੜ ਤੋਂ ਉਹ ਲੜਕਾ ਵੈਨ ਦਾ ਪਿੱਛਾ ਕਰਨ ਲਗ ਗਿਆ ਅਤੇ ਬਸ ਦੇ ਅਗੇ ਗੱਡੀ ਲਗਾ ਕੇ ਵੈਨ ਰੋਕ ਲਈ ਅਤੇ ਜਦੋ ਡ੍ਰਾਈਵਰ ਨੇ ਉਕਤ ਨੌਜਵਾਨ ਨੂੰ ਰੋਕਣਾ ਚਾਹਿਆ ਤਾਂ ਲੜਕੇ ਅਤੇ ਉਸਦੇ ਚਾਚਾ ਨੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿਤੀਆਂ ਜਿਸ ਕਾਰਨ ਬਸ ਵਿੱਚ ਬੈਠੇ ਬੱਚੇ ਸਹਿਮ ਗਏ ਅਤੇ ਡ੍ਰਾਈਵਰ ਨੇ ਮੌਕੇ ਤੇ ਸੂਝਬੂਝ ਦਿਖਾਂਦੇ ਹੋਏ ਮੌਕੇ ਤੋਂ ਬਸ ਭਜਾ ਕੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾਈ। ਹੁਣ ਇਸ ਘਟਨਾ ਤੋਂ ਬਾਅਦ ਜਿਥੇ ਸਕੂਲੀ ਬੱਚੇ ਸਹਿਮ ਦੇ ਮਾਹੌਲ ਵਿੱਚ ਹਨ ਉਥੇ ਹੀ ਜਿਲਾ ਪੁਲਿਸ ਵਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਸਾਰੇ ਹੀ ਡ੍ਰਾਇਵਰਾਂ ਅਤੇ ਪੇਰੈਂਟਸ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਅਤੇ ਇਨਸਾਫ ਦੀ ਮੰਗ ਕੀਤੀ।

ਇਸ ਸਾਰੇ ਮਾਮਲੇ ਬਾਰੇ ਵੈਨ ਡਰਾਈਵਰ ਤਰਸੇਮ ਸਿੰਘ ਨੇ ਪਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕਿਹਾ ਕੇ ਉਹ ਨਿੱਜੀ ਸਕੂਲ ਦੀ ਵੈਨ ਰਾਹੀਂ ਬੱਚੇ ਲੈ ਕੇ ਆਉਂਦਾ ਹੈ ਉਸ ਦੀ ਵੈਨ ਵਿੱਚ ਛੋਟੇ ਬੱਚਿਆਂ ਦੇ ਨਾਲ ਨਾਲ ਵਡੀਆਂ ਕਲਾਸਾਂ ਦੀਆਂ ਲੜਕੀਆਂ ਵੀ ਜਾਂਦੀਆਂ ਹਨ ਅਤੇ ਕਿਸੇ ਹੋਰ ਸਕੂਲ ਵਿੱਚ ਪੜ੍ਹ ਰਿਹਾ ਲੜਕਾ ਉਸ ਦੀ ਵੈਨ ਦਾ ਪਿਛਲੇ ਦਿਨਾਂ ਤੋਂ ਪਿੱਛਾ ਕਰ ਰਿਹਾ ਸੀ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਅਤੇ ਚਾਚੇ ਨਾਲ ਉਸ ਦੀ ਵੈਨ ਅੱਗੇ ਗੱਡੀ ਲਗਾ ਕੇ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਲਗੇ ਉਸ ਨੇ ਬੱਚਿਆਂ ਅਤੇ ਆਪਣੀ ਹਿਫਾਜਤ ਲਈ ਵੇਨ ਭਜਾ ਕੇ ਜਾਨ ਬਚਾਈ ਡਰਾਈਵਰ ਨੇ ਪੁਲਸ ਤੇ ਵੀ ਦੋਸ਼ ਲਗਾਏ ਕੇ ਉਨ੍ਹਾਂ ਨੇ ਇਨਸਾਫ ਦੇਣ ਦੀ ਬਜਾਏ ਉਲਟਾ ਉਸ ਨੂੰ ਗਲਤ ਦੱਸਿਆ ਹੈ ਉਸ ਨੇ ਕਿਹਾ ਕਿ ਉਸ ਇਨਸਾਫ ਮਿਲਣਾ ਚਾਹੀਦਾ ਹੈ।

ਇਸ ਮੌਕੇ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਦੀ ਘਬਰਾਹਟ ਤੋਂ ਪਤਾ ਲਗਾ ਤਾਂ ਉਨ੍ਹਾਂ ਨੇ ਪੂਰੀ ਜਾਣਕਾਰੀ ਲਈ ਡਰਾਈਵਰ ਨਾਲ ਗੱਲ ਕੀਤੀ ਤਾਂ ਪਤਾ ਲਗਾ ਕੇ ਸਾਡੇ ਬੱਚਿਆਂ ਦੀ ਵੈਨ ਨੂੰ ਰਸਤੇ ਚ ਘੇਰ ਕੇ ਡਰਾਈਵਰ ਦੀ ਕੁੱਟਮਾਰ ਕਰਨ ਉਪਰੰਤ ਸਾਡੇ ਬੱਚਿਆਂ ਦੀ ਵੈਨ ਤੇ ਹੀ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸਾਡੇ ਬੱਚੇ ਸਹਿਮੇ ਹੋਏ ਹਨ ਉਹ ਖਾਣਾ ਵੀ ਨੀ ਖਾ ਰਹੇ ਅਸੀਂ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਸਾਨੂੰ ਇਨਸਾਫ ਮਿਲਣੀ ਚਾਹੀਦਾ ਹੈ।
ਇਸ ਮੌਕੇ ਡਰਾਈਵਰ ਯੂਨੀਅਨ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਡਰਾਈਵਰ ਨੇ ਦੱਸਿਆ ਕਿ ਉਸ ਦੀ ਵੈਨ ਦਾ ਕੋਈ ਲੜਕਾ ਪਿਛਲੇ ਸਮੇਂ ਤੋਂ ਪਿੱਛਾ ਕਰਦਾ ਆ ਰਿਹਾ ਹੈ ਜਦੋ ਉਹ ਲੜਕਾ ਸਕੂਲ ਤਕ ਵੀ ਵੈਨ ਦੇ ਪਿੱਛੇ ਆ ਗਿਆ ਤਾਂ ਉਸ ਨੂੰ ਡਰਾਈਵਰ ਨੇ ਰੋਕਿਆ ਤਾਂ ਉਹ ਕਹਿਣ ਲਗਾ ਕੇ ਉਸ ਨੂੰ ਕੋਈ ਨਹੀਂ ਰੋਕ ਸਕਦਾ ਉਹ ਆਵੇਗਾ ਇਸ ਤੇ ਉਨ੍ਹਾਂ ਸਕੂਲ ਪ੍ਰਿੰਸੀਪਲ ਸਾਹਮਣੇ ਸਾਰੀ ਜਾਣਕਾਰੀ ਦੇ ਦਿਤੀ ਉਨ੍ਹਾਂ ਬੱਚੇ ਦੇ ਪਰਿਵਾਰ ਨੂੰ ਬੁਲਾ ਕੇ ਸਾਰੀ ਜਾਣਕਾਰੀ ਦਿੱਤੀ ਅਤੇ ਉਸ ਦੇ ਪਰਿਵਾਰ ਨੇ ਆਪਣੇ ਬੱਚੇ ਦੀ ਗਲਤੀ ਮੰਨਦਿਆ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੇਣ ਦਾ ਕਹਿ ਕੇ ਉਸ ਲੜਕੇ ਅਤੇ ਉਸ ਦੇ ਮੋਟਰਸਾਈਕਲ ਨੂੰ ਲੈ ਗਏ ਪਰ ਲੜਕੇ ਨੇ ਆਪਣੇ ਚਾਚੇ ਨਾਲ ਮਿਲ ਕੇ ਪਿੰਡ ਕੋਲ ਜਾਂਦੀ ਵੈਨ ਘੇਰ ਕੇ ਫਾਇਰਿੰਗ ਕੀਤੀ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ ਸਾਡੀ ਮੰਗ ਹੈ ਕੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਨਾ ਕਾਰਵਾਈ ਕੀਤੀ ਤਾਂ ਅਗੇ ਤੋਂ ਉਨ੍ਹਾਂ ਦੀਆਂ ਵੈਨ ਵਿਚੋਂ ਜਵਾਨ ਲੜਕੀਆਂ ਨੂੰ ਵੀ ਅਗਵਾ ਕਰਨ ਦੀਆਂ ਘਟਨਾ ਵਾਪਰ ਸਕਦੀਆਂ ਹਨ ਜਿਸ ਲਈ ਫਿਰ ਸਾਡੀ ਜੁਮੇਵਾਰੀ ਨਹੀਂ ਹੋਵੇਗੀ।

ਇਸ ਸਾਰੀ ਘਟਨਾ ਬਾਰੇ ਜਾਂਚ ਅਧਿਕਾਰੀ ਵਕੀਲ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਕ ਸ਼ਿਕਾਇਤ ਆਈ ਹੈ ਜਿਸ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਸਕੂਲ ਵੈਨ ਡਰਾਈਵਰ ਨੇ ਦੱਸਿਆ ਕਿ ਉਸ ਦੀ ਵੈਨ ਪਿੱਛੇ ਇੱਕ ਲੜਕਾ ਆਉਂਦਾ ਸੀ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਉਸ ਨੂੰ ਵੈਨ ਸਮੇਤ ਘੇਰ ਕੇ ਕੁੱਟਿਆ ਤੇ ਫਾਇਰਿੰਗ ਕੀਤੀ ਡਰਾਈਵਰ ਅਨੁਸਾਰ ਜਿਸ ਵਿੱਚ ਉਸ ਦਾ ਚਾਚਾ ਨਾਲ ਸੀ ਅਸੀਂ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਵੀ ਪੜਤਾਲ ਦੁਰਾਨ ਦੋਸ਼ੀ ਪਾਇਆ ਜਾਵੇਗਾ ਉਸ ਵਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Comments
Facebook Comment