• 7:29 am
Go Back
umar khalid attacker caught on cctv

ਨਵੀਂ ਦਿੱਲੀ: ਜੇਐੱਨਯੂ ਦੇ ਵਿਦਿਆਰਥੀ ਉਮਰ ਖਾਲਿਦ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਸੀ.ਸੀ.ਟੀ.ਵੀ. ਕੈਮਰੇ ‘ਚ ਤਸਵੀਰ ਕੈਦ ਹੋਈ ਹੈ। ਇਕ ਅਣਪਛਾਤੇ ਵਿਅਕਤੀ ਨੇ ਸੋਮਵਾਰ ਨੂੰ ਸੰਸਦ ਭਵਨ ਕੋਲ ਸਥਿਤ ਕੰਸਟੀਟਿਊਸ਼ਨ ਕਲਬ ਦੇ ਠੀਕ ਬਾਹਰ ਜੇ.ਐਨ.ਯੂ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ‘ਤੇ ਹਮਲਾ ਕੀਤਾ ਤੇ ਉਥੋਂ ਗੋਲੀ ਚਲਣ ਦੀ ਆਵਾਜ਼ ਆਈ ਪਰ ਖਾਲਿਦ ਬੱਚ ਗਿਆ। ਰਿਪੋਰਟਾਂ ਮੁਤਾਬਿਕ ਭੱਜਣ ਦੌਰਾਨ ਹਮਲਾਵਰ ਦਾ ਹਥਿਆਰ ਡਿੱਗ ਗਿਆ ਸੀ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ।
JNU Student Umar Khalid Shot
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਜੇਐੱਨਯੂ ਦੇ ਵਿਦਿਆਰਥੀ ਉਮਰ ਖਾਲਿਦ ‘ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਸੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਮਰ ਯੂਨਾਈਟਿਡ ਅਗੇਂਸਟ ਹੇਟ ਸੰਗਠਨ ਦੇ ‘ਖੌਫ ਸੇ ਆਜ਼ਾਦੀ’ ਨਾਮ ਦੇ ਇੱਕ ਪ੍ਰੋਗਰਾਮ ‘ਚ ਹਿੱਸਾ ਲੈਣ ਗਿਆ ਸੀ। ਪ੍ਰੋਗਰਾਮ ਸ਼ੁਰੂ ਹੋਣ ‘ਚ ਥੋੜਾ ਸਮਾਂ ਹੀ ਰਹਿੰਦਾ ਸੀ ਕਿ ਹਮਲਾਵਰ ਨੇ ਖਾਲਿਦ ਨੂੰ ਧੱਕਾ ਮਾਰ ਕੇ ਹੇਂਠ ਸੁੱਟ ਦਿੱਤਾ ‘ਤੇ ਉਸਤੇ ਗੋਲੀਬਾਰੀ ਕਰ ਦਿੱਤੀ। ਧੱਕਾ ਵੱਜਣ ਕਾਰਨ ਖਾਲਿਦ ਡਿੱਗ ਗਿਆ ਤੇ ਗੋਲੀ ਉਸਦੇ ਨੇੜਿਓਂ ਨਿਕਲ ਗਈ। ਕੰਸਟੀਟਿਊਸ਼ਨ ਕਲੱਬ ਦਾ ਇਲਾਕਾ ਦਿੱਲੀ ‘ਚ ਹਾਈ ਸਿਕਊਰਿਟੀ ਵਾਲਾ ਇਲਾਕਾ ਮੰਨਿਆ ਜਾਂਦਾ ਹੈ।

Facebook Comments
Facebook Comment