• 11:53 am
Go Back

ਵਾਸ਼ਿੰਗਟਨ: ਰੂਸ ‘ਚ ਨਿਯੁਕਤ ਅਮਰੀਕੀ ਰਾਜਦੂਤ ਦਾ ਕਹਿਣਾ ਹੈ ਕਿ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ‘ਚ 16 ਜੁਲਾਈ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਣ ਵਾਲੀ ਬੈਠਕ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਰਚਨਾਤਮਕ ਬਣਾਵੇਗੀ ਅਤੇ ਦੁਨੀਆ ਭਰ ‘ਚ ਪੈਦਾ ਹੋਣ ਤਣਾਅ ਦੂਰ ਕਰੇਗੀ।
ਰੂਸ ‘ਚ ਨਿਯੁਕਤ ਅਮਰੀਕੀ ਰਾਜਦੂਤ ਜਾਨ ਹੰਟਸਮੈਨ ਨੇ ਇਸ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਲਾਦਿਮੀਰ ਪੁਤਿਨ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ‘ਚ 16 ਜੁਲਾਈ ਨੂੰ ਮੁਲਾਕਾਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਹ ਦੋਵੇਂ ਅਮਰੀਕਾ-ਰੂਸ ਆਪਸੀ ਸੰਬੰਧ ਅਤੇ ਕਈ ਰਾਸ਼ਟਰੀ ਸੁਰੱਖਿਆ ਮੁੱਦਿਆਂ ‘ਤੇ ਚਰਚਾ ਕਰਨਗੇ। ਹੰਟਸਮੈਨ ਮੁਤਾਬਕ ਹੇਲਸਿੰਕੀ ‘ਚ ਟਰੰਪ, ਪੁਤਿਨ ਨਾਲ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ 2-ਪੱਖੀ ਬੈਠਕ ਹੋਵੇਗੀ।

Facebook Comments
Facebook Comment