• 8:27 am
Go Back

ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਡਰਿਆ ਰੇਲ ਡਰਾਇਵਰ

ਅੰਮ੍ਰਿਤਸਰ ਵਿੱਚ ਹੋਏ ਦਰਦਨਾਕ ਰੇਲ ਹਾਦਸੇ ਤੋਂ ਵੀ ਲੋਕਾਂ ਨੇ ਸਬਕ ਨਹੀਂ ਲਿਆ ਹੈ। ਇਨੀਂ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਟਰੇਨ ਡਰਾਇਵਰ ਲੋਕਾਂ ਨੂੰ ਫਾਟਕ ਪਾਰ ਕਰਦਾ ਦੇਖ ਕੇ ਆਪਣੀ ਗੱਡੀ ਨੂੰ ਰੋਕ ਲੈਂਦਾ ਹੈ ਅਤੇ ਵਾਰ ਵਾਰ ਹਾਰਨ ਮਾਰ ਕੇ ਲੋਕਾਂ ਨੂੰ ਰੁਕਣ ਲਈ ਕਹਿ ਰਿਹਾ ਹੈ।

ਪਰ ਇਹ ਵੀਡੀਓ ਦੇਖਣ ਤੇ ਪਤਾ ਚਲਦਾ ਹੈ ਕਿ ਬੇਖੋਫ ਹੋਏ ਲੋਕ ਟਰੇਨ ਦੇ ਹਾਰਨ ਦੀ ਆਵਾਜ਼ ਨੂੰ ਅਣਸੁਣਾ ਕਰਦੇ ਹੋਏ ਫਾਟਕ ਪਾਰ ਕਰ ਰਹੇ ਹਨ। ਇੰਨੇ ਵਿੱਚ ਰੇਲਵੇ ਦਾ ਇੱਕ ਸੁਰੱਖਿਆ ਕਰਮਚਾਰੀ ਵੀ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਲੋਕ ਉਸਦੀ ਵੀ ਨਹੀਂ ਸੁਣਦੇ ਅਤੇ ਬੇਖੋਫ ਹੋਏ ਫਾਟਕ ਪਾਰ ਕਰ ਰਹੇ ਹਨ।

ਇਸ ਤੋਂ ਬਾਅਦ ਕਰਮਚਾਰੀ ਨੇ ਗੁੱਸੇ ਨਾਲ ਲੋਕਾਂ ਨੂੰ ਵਾਰ ਵਾਰ ਰੋਕਿਆ ਅਤੇ ਫਿਰ ਇਸ ਰਸਤੇ ਤੋਂ ਰੇਲ ਗੁਜ਼ਰੀ। ਫਿਲਹਾਲ ਇਹ ਤਾਂ ਪਤਾ ਨਹੀਂ ਲੱਗ ਰਿਹਾ ਕਿ ਇਹ ਵੀਡੀਓ ਕਿਹੜੇ ਸ਼ਹਿਰ ਦੀ ਹੈ ਪਰ ਜਿਸ ਤਰ੍ਹਾਂ ਲੋਕ ਬੇਖੋਫ ਹੋ ਕੇ ਟਰੇਨ ਦੇ ਸਾਹਮਣੇ ਵੀ ਫਾਟਕ ਪਾਰ ਕਰ ਰਹੇ ਹਨ, ਜਿਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Facebook Comments
Facebook Comment