• 7:35 am
Go Back
Thousand Oaks shooting

ਵਾਸ਼ਿੰਗਟਨ: ਦੱਖਣੀ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਨਾਲ ਲਗਦੇ ਥਾਉਜੈਂਡ ਓਅਕ ਸ਼ਹਿਰ ‘ਚ ਸਥਿਤ ‘ਬਾਰਡਰ ਲਾਈਨ ਬਾਰ ਐਂਡ ਗਰਿੱਲ’ ਰੈਸਟੋਰੈਂਟ ‘ਚ ਹਥਿਆਰਬੰਦ ਹਮਲਾਵਰ ਨੇ ਗੋਲੀਬਾਰੀ ਕੀਤੀ। ਜਿਸ ਵਿੱਚ ਹਮਲਾਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
Thousand Oaks shooting
ਰਿਪੋਰਟ ਮੁਤਾਬਕ ਇਹ ਹਮਲਾ ਬੁਧਵਾਰ ਦੀ ਰਾਤ ਸਥਾਨਕ ਸਮੇਂ ਅਨੁਸਾਰ ਲਗਭਗ 11: 20 ਤੇ ਹੋਇਆ। ਉਸ ਸਮੇਂ ਰੈਟੋਰੈਂਟ ‘ਚ 200 ਲੋਕ ਮੌਜੂਦ ਸਨ। ਇੱਥੇ ਕਾਲਜ ਦੇ ਵਿਦਿਆਰਥੀਆਂ ਲਈ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਲਾਸ ਏਂਜਲਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਘੱਟ ਤੋਂ ਘੱਟ 30 ਗੋਲੀਆਂ ਚੱਲੀਆਂ ਅਤੇ ਕਾਫੀ ਲੋਕ ਜ਼ਖਮੀ ਹੋ ਗਏ।
Thousand Oaks shooting
ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦੀ ਪਹਿਚਾਣ 28 ਸਾਲਾ ਇਆਨ ਡੇਵਿਡ ਵੱਜੋਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਆਨ ਮਾਨਸਿਕ ਤੌਰ ਤੇ ਪੀੜਿਤ ਸੀ । ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਇਆਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਜਿਸ ਸਮੇਂ ਹਮਲਾ ਹੋਇਆ ਉਸ ਵੇਲੇ ਕਾਲਜ ਦੀ ਮਿਯੂਜ਼ਿਕ ਪਾਰਟੀ ਚੱਲ ਰਹੀ ਸੀ। ਸ਼ੁਰੂਆਤੀ ਜਾਂਚ ‘ਚ ਜੋ ਗੱਲ ਨਿਕਲ ਕੇ ਆਈ ਹੈ ਉਸਦੇ ਮੁਤਾਬਕ ਹਮਲਾਵਰ ਨੇ ਕਾਲੇ ਰੰਗ ਦੇ ਕਪੜੇ ਪਾਏ ਹੋਏ ਸਨ ਅਤੇ ਉਸਨੇ ਬਾਰ ‘ਚ ਦਾਖਲ ਹੁੰਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
Thousand Oaks shooting
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਸਟੋਰੈਂਟ ਤੋਂ ਇੱਕ ਐਮਰਜੈਂਸੀ ਕਾਲ ਆਈ ਅਤੇ ਇਸ ਪਹਿਲੀ ਕਾਲ ਆਉਣ ਦੇ ਸਿਰਫ਼ ਤਿੰਨ ਮਿੰਟ ਦੇ ਅੰਦਰ ਉਹ ਘਟਨਾ ਸਥਾਨ ‘ਤੇ ਪਹੁੰਚ ਗਏ ਸਨ। ਅਮਰੀਕੀ ਰਾਸ਼ਟਰਪਤੀ ਨੇ ਵੀ ਇਸ ਘਟਨਾ ਉੱਤੇ ਟਵੀਟ ਕੀਤਾ ਹੈ ਅਤੇ ਪੁਲਿਸ ਦੀ ਸਰਾਹਨਾ ਕੀਤੀ ਹੈ।

Facebook Comments
Facebook Comment