Go Back

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਨਵੇਂ ਕਾਰਜਕਾਰੀ ਜਥੇਦਾਰ ਵੱਜੋਂ ਨਿਯੁਕਤ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਹਨ। ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਜਥੇਦਾਰ ਵੀ ਬਣ ਗਏ ਹਨ।

ਮੁਕਤਸਰ ਦੇ ਗਿੱਦੜਬਾਹਾ ਕਸਬੇ ਦੇ ਰਹਿਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਦੀ ਉਮਰ 45 ਸਾਲ ਦੱਸੀ ਜਾਂਦੀ ਹੈ ਉਹ ਪੰਜਾਬੀ ਯੂਨੀਵਰਸਿਟੀ ਤੋਂ ਕੁਰਾਨ ਸ਼ਰੀਫ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਤ ਦੀਆਂ ਧਾਰਮਿਕ ਸਿੱਖਿਆਵਾਂ ਦੀ ਤੁਲਨਾਤਮਕ ਅਧਿਐਨ ਵਿੱਚ ਪੀ.ਐਚ.ਡੀ. ਕਰ ਰਹੇ ਹਨ ਤੇ ਤੁਲਨਾਤਮਿਕ ਧਾਰਮਿਕ ਅਧਿਐਨਾਂ ਵਿੱਚ ਮਾਸਟਰ ਡਿਗਰੀ ਹੋਲਡਰ ਹਨ।
ਸਾਲ 2004 ਫਰਵਰੀ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਕਥਾ ਵਾਚਕ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਕਰੀਬ 13 ਸਾਲ ਹੈੱਡ ਗ੍ਰੰਥੀ ਵੀ ਰਹੇ। ਸਾਲ 2017 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ।

Facebook Comments
Facebook Comment