• 4:35 am
Go Back

ਸੰਗਰੂਰ: ਹੱਥ ਪੈਰ ਬੰਨ ਕੇ ਤੇ ਪੁੱਠਾ ਲਟਕਾ ਕੇ ਦੋ ਵਿਅਕਤੀਆਂ ਦੀ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਸੰਗਰੂਰ ਦੇ ਭਵਾਨੀਗੜ੍ਹ ਦੀਆਂ ਦੱਸੀ ਜਾ ਰਹੀ ਹੈ ਜੋ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੱਝ ਲੋਕ ਪਹਿਲਾਂ ਤਾਂ ‘ਤਾਲਿਬਾਨੀ’ ਢੰਗ ਨਾਲ ਇਕ ਵਿਅਕਤੀ ਨੂੰ ਰੱਸੀ ਨਾਲ ਬੰਨ ਕੇ ਉਸ ਨੂੰ ਉਲਟਾ ਲਟਕਾ ਰਹੇ ਹਨ ਅਤੇ ਬਾਅਦ ‘ਚ ਉਸ ਦੇ ਸਾਥੀ ਨੂੰ ਵੀ ਉਸੇ ਤਰ੍ਹਾਂ ਲਟਕਾ ਦਿੱਤਾ ਜਾਦਾ ਹੈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਦੀ ਡੰਡਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਿਸ ਨੂੰ ਦੇਖ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਜਾਣਕਾਰੀ ਮੁਤਾਬਕ ਇਹਨਾਂ ਦੋਵੇਂ ਵਿਅਕਤੀ ‘ਤੇ ਚੋਰੀ ਦੇ ਇਲਜ਼ਾਮ ਲੱਗੇ ਸਨ, ਜਿਸਦੀ ਸਜ਼ਾ ਇਹਨਾਂ ਨੂੰ ਪਿੰਡ ਦੇ ਹੀ ਲੋਕਾਂ ਨੇ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਨੇ ਇਨ੍ਹਾਂ ਵਿਅਕਤੀ ਨੂੰ ਪੁਲਿਸ ਹਵਾਲੇ ਕਰਨ ਦੀ ਬਜਾਏ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋ ਬਾਅਦ ਭਜਾ ਦਿੱਤਾ। ਓਧਰ ਪੁਲਿਸ ਇਸ ਵਾਇਰਲ ਵੀਡੀਓ ਦੇ ਅਧਾਰ ‘ਤੇ ਕਾਰਵਾਈ ਵਿੱਚ ਜੁਟ ਗਈ ਐ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

Facebook Comments
Facebook Comment