Go Back

ਮੇ ਸਾਈ: ਥਾਈਲੈਂਡ ਦੀ ਗੁਫਾ ‘ਚ 15 ਦਿਨਾਂ ਤੋਂ ਫਸੇ 12 ਲੜਕਿਆਂ ਅਤੇ ਉਨ੍ਹਾਂ ਦੇ ਫੁੱਟਬਾਲ ਕੋਚ ਵਿਚੋਂ 4 ਨੂੰ ਐਤਵਾਰ ਨੂੰ ਬਾਹਰ ਕੱਢਣ ਤੋਂ ਬਾਅਦ ਸੋਮਵਾਰ ਨੂੰ ਦੁਬਾਰਾ ਸ਼ੁਰੂ ਕੀਤੇ ਰੈਸਕਿਊ ਆਪ੍ਰੇਸ਼ਨ ਵਿਚ 5ਵੇਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਿਸ ਤੋਂ ਬਾਅਦ ਇੱਕ ਇੱਕ ਕਰਕੇ ਹੁਣ ਤੱਕ 7 ਬੱਚਿਆਂ ਨੂੰ ਗੁਫਾ ਤੋਂ ਬਾਹਰ ਕੱਦ ਲਿਆ ਗਿਆ ਹੈ। ਇਸ ਰੈਸਕਿਊ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।
ਇਸ ਮੁਹਿੰਮ ਵਿਚ ਟੇਕ ਆਂਤਰਪ੍ਰਨਿਓਰ ਐਲਨ ਮਸਕ ਨੇ ਮਿਨੀ ਸਬਰਮਰੀਨ ਕਹੀ ਜਾਣ ਵਾਲੀ ਇਕ ਮੈਟਾਲਿਕ ਪਾਡ ਦੀ ਵੀ ਮਦਦ ਲਈ ਜਾ ਰਹੀ ਹੈ। ਦੱਸਦਈਏ ਕਿ ਬੀਤੇ ਦਿਨੀਂ ਗੁਫਾ ਵਿਚੋਂ 7 ਬੱਚਿਆਂ ਦੇ ਬਾਹਰ ਆਉਣ ਦੀਆਂ ਖਬਰਾਂ ਸਨ ਪਰ ਬਾਅਦ ਇਥੋਂ ਦੇ ਗਵਰਨਰ ਨੇ ਸਿਰਫ 4 ਬੱਚਿਆਂ ਦੇ ਬਾਹਰ ਆਉਣ ਦੀ ਪੁਸ਼ਟੀ ਕੀਤੀ ਸੀ। ਗੁਫਾ ਵਿਚੋਂ ਬਾਹਰ ਆਏ ਬੱਚਿਆਂ ਦੀਆਂ ਤਾਜ਼ਾ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਬਚਾਅ ਮੁਹਿੰਮ ਦੇ ਪਹਿਲੇ ਪੜਾਅ ਵਿਚ ਐਤਵਾਰ ਨੂੰ ਅਮਰੀਕਾ, ਆਸਟ੍ਰੇਲੀਆ, ਚੀਨ, ਯੂਰਪ ਅਤੇ ਥਾਈਲੈਂਡ ਦੇ ਮਾਹਰ ਸ਼ਾਮਲ ਸਨ। 6 ਨੌਜਵਾਨ ਫੁੱਟਬਾਲ ਖਿਡਾਰੀਆਂ ਨੂੰ ਗੁਫਾ ਵਿਚੋਂ ਕੱਢਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਸੋਮਵਾਰ ਨੂੰ ਇਹ ਮੁਹਿੰਮ ਫਿਰ ਤੋਂ ਜ਼ੋਰ ਫੜੇਗਾ। ਇਸ ਮੁਹਿੰਮ ਵਿਚ ਹੁਣ ਬੇਬੀ ਸਬਮਰੀਨ ਦੀ ਮਦਦ ਵੀ ਲਈ ਜਾ ਸਕਦੀ ਹੈ। ਪੂਰੇ ਆਪ੍ਰੇਸ਼ਨ ਵਿਚ ਕੁਲ 90 ਗੋਤਾਖੋਰ ਜੁਟੇ ਹਨ, ਜਿਨ੍ਹਾਂ ਵਿਚ 40 ਥਾਈ ਜਦੋਂ ਕਿ 50 ਹੋਰ ਦੇਸ਼ਾਂ ਦੇ ਗੋਤਾਖੋਰ ਹਨ।

Facebook Comments
Facebook Comment