ਮੁੰਬਈ ‘ਚ IPL ਖਿਡਾਰੀਆਂ ‘ਤੇ ਹੋ ਸਕਦੈ ਅੱਤਵਾਦੀਆਂ ਹਮਲਾ, ਅਲਰਟ ਜਾਰੀ

TeamGlobalPunjab
2 Min Read

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ ਮੈਚ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੁੰਬਈ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਆਈਪੀਐੱਲ ਮੈਚ ਦੇ ਦੌਰਾਨ ਵਿਦੇਸ਼ੀ ਕ੍ਰਿਕਟਰਾਂ ਦੀ ਬਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਖੁਫੀਆ ਸੂਤਰਾਂ ਮੁਤਾਬਕ ਆਈਪੀਐਲ ਖਿਡਾਰੀਆਂ ਤੇ ਹੋਟਲ, ਸੜਕ ਅਤੇ ਪਾਰਕਿੰਗ ਵਿਚ ਹਮਲਾ ਹੋ ਸਕਦਾ ਹੈ। ਸੂਤਰਾਂ ਨੇ ਏਟੀਐਮ ਦੁਆਰਾ ਫੜੇ ਗਏ ਅੱਤਵਾਦੀ ਦੀ ਪੁੱਛਗਿਛ ਤੋਂ ਮਿਲੀ ਜਾਣਕਾਰੀ ਨੂੰ ਅਧਾਰ ਬਣਾਇਆ ਹੈ।

ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮੁਬੰਈ ਪੁਲਿਸ ਅਲਰਟ ਹੋ ਗਈ ਹੈ। ਮੁੰਬਈ ਪੁਲਿਸ ਦੀ ਬੰਦੋਬਸਤ ਸ਼ਾਖਾ ਨੂੰ ਅਲਰਟ ਰਹਿਣ ਅਤੇ ਖਿਡਾਰੀਆਂ ਦੀ ਸੁਰੱਖਿਆ ਹੋਰ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਖਿਡਾਰੀਆਂ ਤੇ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਉਹਨਾਂ ਦੀ ਬੱਸ ਨਾਲ ਐਸਕਾਰਟ ਲਈ ਮਾਕਸਮੈਨ ਕਾਮਬੈਟ ਵਾਹਨ ਦੀ ਵਰਤੋਂ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹੋਟਲ ਅਤੇ ਸਟੇਡੀਅਮ ਵਿਚ ਵੀ ਸੁਰੱਖਿਆ ਵਿਵਸਥਾ ਵਧਾਈ ਜਾ ਸਕਦੀ ਹੈ। ਮੁੰਬਈ ਪੁਲਿਸ ਨੇ ਕਿਸੇ ਵੀ ਖਿਡਾਰੀ ਨੂੰ ਬਗੈਰ ਸੁਰੱਖਿਆ ਦੇ ਬਾਹਰ ਨਾ ਜਾਣ ਦੀ ਹਿਦਾਇਤ ਦਿੱਤੀ ਹੈ।

ਦੱਸ ਦੇਈਏ ਕਿ ਪਿਛਲੇ ਦਿਨਾਂ ਵਿਚ ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਦੀ ਇੱਕ ਮਸਜਿਦ ਵਿਚ ਹੋਈ ਗੋਲੀਬਾਰੀ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਬਾਲ ਬਾਲ ਬਚੇ ਸਨ। ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਵੇਖਿਆ ਗਿਆ ਕਿ ਖਿਡਾਰੀ ਅਪਣੀ ਜਾਨ ਬਚਾ ਕੇ ਭੱਜ ਰਹੇ ਹਨ। ਬਾਅਦ ਵਿਚ ਬੰਗਲਾਦੇਸ਼ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰਕੇ ਕਿਹਾ ਸੀ ਗੋਲੀਬਾਰੀ ਵਿਚ ਪੂਰੀ ਟੀਮ ਬਾਲ ਬਾਲ ਬਚ ਗਈ। ਬੇਹੱਦ ਡਰਾਵਨਾ ਅਨੁਭਵ ਸੀ।

Share this Article
Leave a comment