• 8:58 am
Go Back
Terrorist attack military parade

ਨਵੀਂ ਦਿੱਲੀ: ਈਰਾਨ ਦੇ ਦੱਖਣੀ-ਪੱਛਮੀ ਸ਼ਹਿਰ ਅਹਿਵਾਜ਼ ਵਿਚ ਸ਼ਨੀਵਾਰ ਨੂੰ ਮਿਲਟਰੀ ਪਰੇਡ ਦੌਰਾਨ ਕੁਝ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ਵਿਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈਰਕਾਰੀ ਮੀਡੀਆ ਮੁਤਾਬਕ ਜਿੱਥੇ ਪਰੇਡ ਹੋ ਰਹੀ ਸੀ, ਹਮਲਾਵਰਾਂ ਨੇ ਉਸ ਦੇ ਨੇੜਲੇ ਪਾਰਕ ਤੋਂ ਗੋਲੀਆਂ ਚਲਾਈਆਂ। ਜਾਣਕਾਰੀ ਮੁਤਾਬਕ ਹਮਲਾਵਰ ਫੌਜ ਦੀ ਵਰਦੀ ਵਿਚ ਸਨ। ਮੀਡੀਆ ਦੀ ਜਾਣਕਾਰੀ ਮੁਤਾਬਕ ਇਸ ਹਮਲੇ ਵਿਚ 8 ਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ 20 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਹਮਲੇ ਮਗਰੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਪਰੇਡ ਸਥਾਨ ਦੇ ਕਰੀਬ ਮੌਜੂਦ ਇਕ ਪਾਰਕ ਤੋਂ ਹਮਲਾਵਰਾਂ ਨੇ ਸੈਨਾ ‘ਤੇ ਹਮਲਾ ਕੀਤਾ। ਹਮਲੇ ‘ਚ ਜ਼ਖਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਲਗਾਤਾਰ 10 ਮਿੰਟ ਫੌਜ ‘ਤੇ ਗੋਲੀਆਂ ਚਲਾਉਂਦੇ ਰਹੇ।

 

Facebook Comments
Facebook Comment