ਰਿਸਰਚ: ਇਸ ਤਕਨੀਕ ਨਾਲ ਪਤਾ ਲੱਗ ਜਾਵੇਗਾ ਕਿ ਕਿੰਨੇ ਸਾਲ ਦੀ ਜ਼ਿੰਦਗੀ ਹੈ ਤੁਹਾਡੀ

Prabhjot Kaur
1 Min Read

ਲੰਦਨ: ਅੱਜਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਅਜਿਹੀ ਕਈ ਐਪ ਚੱਲ ਰਹੀ ਹੈ ਜਿਸ ਵਿੱਚ ਤੁਹਾਡੇ ਮਰਨ ਦੀ ਤਰੀਕ ਦੇ ਨਾਲ-ਨਾਲ ਹੋਰ ਕਈ ਅਨੁਮਾਨ ਲਗਾਏ ਜਾਂਦੇ ਹਨ ਅਤੇ ਆਮਤੌਰ ‘ਤੇ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੀ ਰਹਿੰਦੀ ਹੈ। ਇਸ ਦੀ ਦਿਸ਼ਾ ਵਿੱਚ ਵਿਗਿਆਨੀਆਂ ਨੇ ਇੱਕ ਜਾਂਚ ਕੀਤੀ ਹੈ।

ਜਾਂਚ ਦੇ ਅਨੁਸਾਰ, ਡੀਐਨਏ ਦਾ ਵਿਸ਼ਲੇਸ਼ਣ ਕਰਨ ਨਾਲ ਇਹ ਅਨੁਮਾਨ ਲਗਾਉਣ ‘ਚ ਮਦਦ ਮਿਲ ਸਕਦੀ ਹੈ ਕਿ ਕੋਈ ਵਿਅਕਤੀ ਕਿੰਨੀ ਲੰਬੀ ਜ਼ਿੰਦਗੀ ਜੀਵੇਗਾ ਜਾਂ ਕਿੰਨੀ ਜਲਦੀ ਮਰ ਜਾਵੇਗਾ। ਬਰਤਾਨੀਆ ‘ਚ ਏਡਿਨਬਰਗ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜੀਵਨਕਾਲ ਨੂੰ ਪ੍ਰਭਾਵਿਤ ਕਰਨ ਵਾਲੇ ਜੈਨੇਟਿਕ ਪਰਿਵਰਤਨਾਂ ਦੇ ਸੰਯੁਕਤ ਅਸਰ ਦੀ ਖੋਜ ਕਰਕੇ ਇੱਕ ਸਕੋਰਿੰਗ ਸਿਸਟਮ ਵਿਕਸਿਤ ਕੀਤਾ ਇਹ ਜਾਂਚ ਪਤ੍ਰਿਕਾ ਲਾਈਫ ‘ਚ ਪ੍ਰਕਾਸ਼ਿਤ ਹੋਇਆ ਹੈ।

ਏਡਿਨਬਰਗ ਯੂਨੀਵਰਸਿਟੀ ਦੇ ਅਸ਼ਰ ਇੰਸਟੀਟਿਊਟ ਦੇ ਪੀਟਰ ਜੋਸ਼ੀ ਨੇ ਸਕੋਰਿੰਗ ਸਿਸਟਮ ਦੇ ਆਧਾਰ ਉੱਤੇ ਕਿਹਾ , ‘‘ਜੇਕਰ ਅਸੀ ਜਨਮ ਦੇ ਸਮੇਂ ਜਾਂ ਬਾਅਦ ਵਿੱਚ 100 ਲੋਕਾਂ ਨੂੰ ਚੁਣਦੇ ਹਾਂ ਤੇ ਆਪਣੇ ਜੀਵਨਕਾਲ ਸਕੋਰ ਦਾ ਇਸਤੇਮਾਲ ਕਰਦੇ ਹਾਂ ਉਨ੍ਹਾਂ ਨੂੰ ਦਸ ਸਮੂਹਾਂ ਵਿੱਚ ਵੰਢਦੇ ਹਾਂ ਤਾਂ ਸਭ ਤੋਂ ਹੇਠਾਂ ਆਉਣ ਵਾਲੇ ਸਮੂਹ ਦੇ ਮੁਕਾਬਲੇ ਸਿਖਰ ਸਮੂਹ ਦੇ ਲੋਕਾਂ ਦੀ ਜ਼ਿੰਦਗੀ ਪੰਜ ਸਾਲ ਜ਼ਿਆਦਾ ਹੋਵੇਗੀ।

Share this Article
Leave a comment