• 5:51 am
Go Back

ਪਟਿਆਲਾ: ਤਨਖਾਹਾਂ ਵਿੱਚ ਕਟੌਤੀ ਦਾ ਵਿਰੋਧ ਕਰ ਰਹੇ ਅਧਿਆਪਕਾਂ ਦਾ ਮਰਨ ਵਰਤ ਚੌਥੇ ਦਿਨ ਵੀ ਜਾਰੀ ਹੈ। ਪਹਿਲਾਂ ਤੋਂ ਮਰਨ ਵਰਤ ਤੇ ਬੈਠੇ 11 ਅਧਿਆਪਕਾਂ ਨਾਲ ਹੁਣ 5 ਮਹਿਲਾ ਅਧਿਆਪਕਾਂ ਵੀ ਮਰਨ ਵਰਤ ਤੇ ਬੈਠ ਗਈਆਂ ਤੇ ਹੁਣ ਮੁਅੱਤਲ ਹੋਏ ਅਧਿਆਪਕਾਂ ‘ਤੇ ਸੂਬੇ ਭਰ ਦੇ ਅਧਿਆਪਕਾਂ ਨੇ ਇਹ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਆਪਣੇ ਮੁਅੱਤਲੀ ਦੇ ਹੁਕਮ ਪਟਿਆਲਾ ਦੇ ਬੱਸ ਅੱਡਾ ਚੌਂਕ ‘ਚ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਉਹ ਇਨ੍ਹਾਂ ਹੁਕਮਾਂ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਦਾ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।

ਦੱਸ ਦਈਏ ਕਿ ਇਕ ਪਾਸੇ ਤਾਂ ਅਧਿਆਪਕ ਆਪਣੀ ਮੰਗ ਨੂੰ ਲੈ ਕੇ ਸਰਕਾਰ ਸਾਹਮਣੇ ਅੜੇ ਹੋਏ ਹਨ ਤੇ ਦੂਜੇ ਪਾਸੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਯੂਨੀਅਨ ਦੇ ਆਗੂਆਂ ਨੂੰ ਚੇਤਾਵਨੀ ਦਿੰਦਿਆ 5 ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਰ ਹੁਣ ਦੇਖਣਾ ਹੋਵੇਗਾ ਕਿ ਅਧਿਆਪਕਾਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਲਾਈ ਇਹ ਅੱਗ ਹੋਰ ਕਿੰਨਾ ਚਿਰ ਧੁਖਦੀ ਹੈਅਤੇ ਸਰਕਾਰ ਅੱਗ ਨੂੰ ਬੁਝਾਉਣ ਲਈ ਹੋਰ ਕਿਹੜਾ ਨਵਾਂ ਫਰਮਾਨ ਜਾਰੀ ਕਰਦੀ ਹੈ।

Facebook Comments
Facebook Comment