• 7:52 am
Go Back
Swine Flu Deaths

ਜੈਪੁਰ: ਰਾਜਸਥਾਨ ਵਿੱਚ ਮਲੇਰੀਆ, ਡੇਂਗੂ, ਸਵਾਈਨ ਫਲੂ ਅਤੇ ਜੀਕਾ ਵਾਇਰਸ ਵਰਗੀਆਂ ਮੌਸਮੀ ਬਿਮਾਰੀਆਂ ਦਾ ਕਹਿਰ ਜਾਰੀ ਹੈ। ਇਸ ਵਾਰ 9 ਅਕਤੂਬਰ ਤੱਕ 182 ਲੋਕਾ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਅਨੁਸਾਰ ਰਾਜਸਥਾਨ ਵਿੱਚ 30 ਸਤੰਬਰ ਤੱਕ ਤੱਕ ਸਵਾਈਨ ਫਲੂ ਦੇ 1652 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਦੇਸ਼ ਭਰ ਵਿੱਚ ਇਸ ਬਿਮਾਰੀ ਦੇ 4484 ਮਾਮਲੇ ਸਾਹਮਣੇ ਆਏ ਹਨ।ਇਨ੍ਹਾ ਵਿੱਚੋਂ 353 ਦੀ ਮੌਤ ਹੋ ਗਈ ਹੈ। ਰਾਜਸਥਾਨ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਸਭ ਤੋਂ ਜਿ਼ਆਦਾ 1167 ਮਾਮਲੇ ਸਾਹਮਣੇ ਆਏ ਹਨ। ਇੱਥੇ 101 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਵਿੱਚ 786 ਮਾਮਲੇ ਸਾਹਮਣੇ ਆਏ ਹਨ ਅਤੇ 60 ਮੌਤਾਂ ਹੋਈਆਂ ਹਨ। ਰਾਜਸਥਾਨ ਵਿੱਚ 30 ਸਤੰਬਰ ਤੋਂ ਬਾਅਦ 9 ਅਕਤੂਬਰ ਤੱਕ ਸਵਾਈਨ ਫਲੂ ਪਾਜੀਟਿਵ ਮਾਮਲਿਆਂ ਦੀ ਸੰਖਿਆ 1652 ਤੋਂ ਲੈ ਕੇ 1818 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਸੰਖਿਆ 182 ਹੋ ਗਈ ਹੈ। ਇਨ੍ਰਾਂ ਵਿੱਚੋਂ ਸਭ ਤੋਂ ਜਿ਼ਆਦਾ 822 ਮਾਮਲੇ ਅਤੇ 36 ਮੌਤਾਂ ਜੈਪੁਰ ਵਿੱਚ ਹੋਈਆਂ ਹਨ।

Facebook Comments
Facebook Comment