• 8:12 am
Go Back

ਰੂਪਨਗਰ: ਨਜ਼ਾਇਜ ਮਾਈਨਿੰਗ ਦੀ ਚੈਕਿੰਗ ਕਰਨ ਗਏ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਜਾਨ ਲੇਵਾ ਹਮਲਾ ਕਰਨ ਵਾਲੇ ਗ੍ਰਿਫਤਾਰ ਕੀਤੇ 7 ਅਰੋਪੀਆਂ ਵਿੱਚੋ 3 ਹੋਰ ਅਪੋਰੀਆਂ ਨੂੰ ਰੂਪਨਗਰ ਅਦਾਲਤ ਵੱਲੋਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਹੈ। ਜਦੋਂ ਕਿ ਦੋ ਅਰੋਪੀਆਂ ਨੂੰ ਪਹਿਲਾ ਹੀ ਜ਼ਮਾਨਤ ਮਿਲ ਚੁੱਕੀ ਹੈ। ਪਰੰਤੂ ਹਮਲੇ ਦੇ ਮੁੱਖ ਅਰੋਪੀ ਅਜਵਿੰਦਰ ਸਿੰਘ ਅਤੇ ਇਸ ਸਾਥੀ ਬਚਿੱਤਰ ਸਿੰਘ ਹਾਲੇ ਵੀ ਜੇਲ ਵਿੱਚ ਹਨ। ਸੂਤਰਾਂ ਅਨੁਸਾਰ ਹਾਲੇ ਤੱਕ ਦੋਵੇ ਮੁੱਖ ਅਰੋਪੀਆਂ ਵੱਲੋਂ ਜ਼ਮਾਨਤ ਲਈ ਅਰਜੀ ਵੀ ਨਹੀਂ ਲਗਾਈ ਗਈ ਹੈ।  ਰੂਪਨਗਰ ਅਦਾਲਤ ਵੱਲੋਂ ਜ਼ਮਾਨਤ ਤੇ ਰਿਹਾ ਹੋਣ ਵਾਲੇ ਅਰੋਪੀਆਂ ਵਿੱਚ  ਜਸਵਿੰਦਰ ਸਿੰਘ ਗੋਲਡੀ , ਮਨਜੀਤ ਸਿੰਘ , ਅਮਰਜੀਤ ਸਿੰਘ  , ਮੋਹਣ ਸਿੰਘ ਅਤੇ  ਦਵਿੰਦਰ ਸਿੰਘ ( ਅਜਵਿੰਦਰ ਦੇ ਚਾਚੇ ਦਾ ਪੁੱਤਰ ) ਦੇ ਨਾਮ ਸ਼ਾਮਲ ਹਨ।

Facebook Comments
Facebook Comment