• 12:48 pm
Go Back
Surjit Bhalla resigns

ਨਵੀਂ ਦਿੱਲੀ: ਕੇਂਦਰ ਸਰਕਾਰ ਨੂੰ ਉਰਜਿਤ ਪਟੇਲ ਦੇ ਅਸਤੀਫਾ ਦੇਣ ਦੇ ਇਕ ਦਿਨ ਆਰਥਿਕ ਮੋਰਚੇ ‘ਤੇ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪ੍ਰਸਿੱਧ ਅਰਥ-ਸ਼ਾਸਤਰੀ ਸੁਰਜੀਤ ਭੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਪਰੀਸ਼ਦ ਦੀ ਪਾਰਟ-ਟਾਈਮ ਮੈਂਬਰਸ਼ਿਪ ਤੋਂ 1 ਦਸੰਬਰ ਨੂੰ ਅਸਤੀਫਾ ਦੇ ਦਿੱਤਾ ਹੈ।

ਭੱਲਾ ਨੇ ਸੋਸ਼ਲ ਨੈਟਵਕਿੰਗ ਸਾਈਟ ‘ਤੇ ਲਿਖਿਆ, ਪੀ.ਐੱਮ.ਈ.ਸੀ. ਦੀ ਪਾਰਟ ਟਾਈਮ ਮੈਂਬਰਸ਼ਿਪ ਤੋਂ ਮੈਂ 1 ਦਸੰਬਰ ਨੂੰ ਅਸਤੀਫਾ ਦੇ ਦਿੱਤਾ। ਪਾਲਸੀ ਕਮਿਸ਼ਨ ਦੇ ਮੈਂਬਰ ਬਿਬੇਕ ਦੇਬਰਾਏ ਈਏਸੀ-ਪੀਐੱਮ ਦੇ ਮੁਖੀ ਹਨ। ਇਸ ਦੇ ਨਾਲ ਹੀ ਅਰਥ ਸ਼ਾਸਤਰੀ ਰਥਿਨ ਰਾਏ, ਅਸ਼ਿਮਾ ਗੋਇਲ ਅਤੇ ਸ਼ਮਿਕਾ ਰਵਿ ਇਸਦੇ ਹੋਰ ਪਾਰਟ-ਟਾਈਮ ਮੈਂਬਰ ਹਨ।

Facebook Comments
Facebook Comment