• 5:52 am
Go Back

ਨਵੀਂ ਦਿੱਲੀ: ਇਕ ਪਾਸੇ ਸੱਤਾਧਿਰ ਆਮ ਆਦਮੀ ਪਾਰਟੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਮੁਹਿੰਮ ਚਲਾ ਰਹੀ ਹੈ। ਉਥੇ ਹੀ ਅੱਜ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ‘ਤੇ ਉਪ ਰਾਜਪਾਲ ਤੇ ਮੁੱਖ ਮੰਤਰੀ ਦੇ ਅਧਿਕਾਰਾਂ ਦੇ ਸਬੰਧ ‘ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਆਏਗਾ। ਇਸ ਤੋਂ ਪਹਿਲਾ ਇਹ ਮਾਮਲਾ ਦਿੱਲੀ ਹਾਈਕੋਰਟ ‘ਚ ਸੀ। ਜਿਥੋਂ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਝਟਕਾ ਲੱਗਿਆ ਸੀ। ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਉਪ ਰਾਜਪਾਲ ਹੀ ਦਿੱਲੀ ਦੇ ਪ੍ਰਸ਼ਾਸਨਿਕ ਪ੍ਰਮੁੱਖ ਹਨ। ਦਿੱਲੀ ਸਰਕਾਰ ਉਪ ਰਾਜਪਾਲ ਦੀ ਮਰਜ਼ੀ ਬਿਨਾਂ ਕਾਨੂੰਨ ਨਹੀਂ ਬਣਾ ਸਕਦੀ।

Facebook Comments
Facebook Comment