• 7:26 am
Go Back

ਲੁਧਿਆਣਾ: ਪਿਛਲੇ ਕੁੱਝ ਸਮੇਂ ਤੋਂ ਪੂਰੇ ਸੂਬੇ ਵਿਚ ਅਕਾਲੀ ਦਲ ਦਾ ਵਿਰੋਧ ਚੱਲ ਰਿਹਾ, ਜਿਸ ਤੋਂ ਬਾਅਦ ਅਕਾਲੀ ਆਗੂਆਂ ਨੇ ਵੀ ਅਕਾਲੀ ਦਲ ਦਾ ਪੱਲਾ ਛੱਡਣਾ ਸ਼ੁਰੂ ਕਰ ਦਿੱਤਾ। ਵਿਧਾਨ ਸਭਾ ਵਿਚ ਵਾਕ ਆਉਟ ਤੋਂ ਬਾਅਦ ਮੱਕੜ ਸਮੇਤ ਹੋਰ ਵੀ ਕਈ ਅਕਾਲੀ ਲੀਡਰਾਂ ਵਲੋਂ ਵਾਕ ਆਉਟ ਨਾ ਕਰਨ ਦੀ ਗੱਲ਼ ਆਖੀ ਸੀ। ਹਾਲ ਹੀ ‘ਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰੰਘ ਢੀਂਡਸਾ ਵਲੋਂ ਦਿੱਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਮਗਰੋਂ ਅਕਾਲੀ ਦਲ ਦੀਆਂ ਜੜ੍ਹਾਂ ਹਿੱਲ ਗਈਆਂ। ਉਸ ਤੋਂ ਬਾਅਦ ਸੁਖਬੀਰ ਬਾਦਲ ਸਮੇਤ ਸਾਰੀ ਪਾਰਟੀ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ।

ਆਉਣ ਵਾਲੀ ਸੱਤ ਤਰੀਕ ਨੂੰ ਅਕਾਲੀ ਦਲ ਵਲੋਂ ਪਟਿਆਲਾ ਚ ਪੋਲ ਖੋਲ੍ਹ ਰੈਲੀ ਕੀਤੀ ਜਾ ਰਹੀ ਏ ਜਿਸ ਦਰਮਿਆਨ ਹੀ ਬਾਦਲਾਂ ਵਲੋਂ ਟਕਸਾਲੀ ਅਕਾਲੀ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ। ਜਿਸ ਨੂੰ ਲੈ ਕੇ ਸੁਖਬੀਰ ਬਾਦਲ ਆਪਣੇ ਨਾਲ ਬਿਕਰਮ ਮਜੀਠੀਆ ਤੇ ਦਲਜੀਤ ਸਿੰਘ ਚੀਮਾਂ ਸਮੇਤ ਹੋਰਨਾਂ ਅਕਾਲੀ ਆਗੂਆਂ ਨੂੰ ਲੈ ਕੇ ਮੱਕੜ ਦੇ ਘਰ ਪਹੁੰਚੇ ਜਿਥੇ ਉਨ੍ਹਾਂ ਆਪਣੇ ਗਿਲ਼੍ਹੇ ਸ਼ਿਕਵੇ ਦੂਰ ਕਰਨ ਲਈ ਮੀਟਿੰਗ ਕੀਤੀ।

ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਘੇ ਮਹੀਨੇ ਮੱਕੜ ਵਲੋਂ ਇਕ ਨਿੱਜੀ ਅਖਬਾਰ ਨੂੰ ਇੰਟਰਵੀਓ ਦਿੱਤੀ ਗਈ ਸੀ। ਜਿਸ ਵਿਚ ਉਹ ਅਕਾਲੀ ਦਲ ਪ੍ਰਧਾਨ ਦੇ ਵਿਰੁਧ ਬੋਲਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਮੈਨੂੰ ਡੇਰਾ ਮੁੱਖੀ ਨੂੰ ਮੁਆਫੀ ਦੇਣ ਬਾਰੇ ਗੱਲ ਆਖੀ ਸੀ, ਪਰ ਇਸ ਗੱਲ ਤੇ ਰਾਜੀ ਨਾ ਹੋਣ ਤੇ ਵੀ ਉਨ੍ਹਾਂ ਇਹ ਫੈਸਲਾ ਖੁਦ ਲੈਦਿਆਂ ਡੇਰਾ ਮੁਖੀ ਨੂੰ ਮੁਆਫੀ ਦੇ ਦਿੱਤੀ। ਗੱਲ ਸਿੱਧੇ ਤੌਰ ‘ਤੇ ਕਰੀਏ ਇਸ ਵਿਚ ਉਨ੍ਹਾਂ ਦਾ ਕਹਿਣਾ ਕਿ ਬਾਦਲ ਪਰਿਵਾਰ ਵਲੋਂ ਹੀ ਡੇਰੀ ਮੁੱਖੀ ਰਾਮ ਰਹੀਮ ਨੂੰ ਮੁਆਫ ਕਰ ਦਿੱਤਾ। ਪਰ ਹੁਣ ਸੁਖਬੀਰ ਬਾਦਲ ਵਲੋਂ ਮੱਕੜ ਨੂੰ ਮਨਾਉਣ ਲਈ ਆਏ ਨੇ ਪਰ ਜਿਵੇਂ ਹੀ ਪੱਤਰਕਾਰਾਂ ਵਲੋਂ ਇਸ ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਗੱਲ ਗੋਲਮੋਲ ਕਰ ਦਿੱਤੀ। ਤੇ ਪਟਿਆਲਾ ਰੈਲੀ ਨੂੰ ਅੱਗੇ ਰੱਖਦਿਆਂ ਸਤਾਧਾਰੀ ਸਰਕਾਰ ‘ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ।

Facebook Comments
Facebook Comment