• 1:38 pm
Go Back
Step son nail gun attack

ਸਿਡਨੀ: ਆਸਟ੍ਰੇਲੀਆ ਦੇ ਸਿਡਨੀ ‘ਚ ਰਹਿਣ ਵਾਲੀ ਭਾਰਤੀ ਮੂਲ ਦੀ ਮਹਿਲਾ ‘ਤੇ ਉਸ ਦੇ ਮਤਰੇਏ ਪੁੱਤ ਨੇ ਮਸ਼ੀਨ ਗਨ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ। ਮਹਿਲਾ ਦੀ ਪਹਿਚਾਣ ਪਛਾਣ 50 ਸਾਲਾ ਰਾਗਿਨੀ ਨਰਾਇਣ ਅਤੇ ਉਸ ਦੇ ਪੁੱਤ ਦੀ ਪਛਾਣ ਆਕਾਸ਼ ਨਰਾਇਣ (20) ਵਜੋਂ ਹੋਈ ਹੈ।
Step son nail gun attack
ਮਿਲੀ ਜਾਣਕਾਰੀ ਮੁਤਾਬਕ ਆਕਾਸ਼ ਨੇ ਕ੍ਰਿਸਮਸ ਵਾਲੀ ਰਾਤ ਨੂੰ 10.30 ਵਜੇ ਆਪਣੀ ਮਤਰੇਈ ਮਾਂ ਰਾਗਿਨੀ ਦੇ ਸਿਰ ਵਿਚ ਮਸ਼ੀਨ ਗੰਨ ਦੀ ਸਹਾਇਤਾ ਨਾਲ ਸਿਰ ਵਿਚ 3 ਵਾਰ ਕਿੱਲ ਗੱਡ ਦਿੱਤੇ। ਪੁਲਿਸ ਨੇ ਇਰਾਦਾ ਏ ਕਤਲ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਆਕਾਸ਼ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ।
Step son nail gun attack
ਰਾਗਿਨੀ ਦੇ ਪਤੀ ਨੂੰ ਇਸ ਘਟਨਾ ਤੇ ਵਿਸ਼ਵਾਸ ਨਹੀਂ ਹੋ ਰਿਹਾ ਤੇ ਇਸ ਸਮੇਂ ਬਹੁਤ ਸਦਮੇ ‘ਚ ਹੈ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਜ਼ੋਰ ਦੀ ਆਵਾਜ਼ ਆਈ ਅਤੇ ਚੀਕਾਂ ਸੁਣੀਆਂ। ਇਸ ਮਗਰੋਂ ਪਤਾ ਲੱਗਾ ਕਿ ਰਾਗਿਨੀ ਗੰਭੀਰ ਜ਼ਖਮੀ ਹੋ ਗਈ ਤੇ ਦਰਦ ਨਾਲ ਜ਼ਮੀਨ ਤੇ ਪੈ ਤੜਫ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰਾਗਿਨੀ ਦੇ ਦਿਮਾਗ ਦਾ ਕੁਝ ਹਿੱਸਾ ਖਰਾਬ ਹੋ ਗਿਆ ਹੈ ਪਰ ਫਿਲਹਾਲ ਇਲਾਜ ਚੱਲ ਰਿਹਾ ਹੈ।
Step son nail gun attack
ਪੁਲਿਸ ਨੇ ਆਕਾਸ਼ ਦੀ ਕਾਰ ‘ਚੋਂ ਮਸ਼ੀਨ ਗੰਨ ਜ਼ਬਤ ਕੀਤੀ ਹੈ। ਪੁਲਿਸ ਨੇ ਜਨਕੈ ਦਿੰਦਿਆਂ ਦੱਸਿਆ ਕਿ ਹਮਲਾ ਕਰਨ ਮਗਰੋਂ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਉਨ੍ਹਾਂ ਨੇ ਤੜਕੇ ਲਗਭਗ 3.45 ‘ਤੇ ਉਸ ਨੂੰ ਹਿਰਾਸਤ ‘ਚ ਲਿਆ।
Step son nail gun attack

Facebook Comments
Facebook Comment