• 10:51 am
Go Back
SpaceX

SpaceX  ਹਾਵਥੋਰਨ: ਜਾਪਾਨੀ ਦੇ ਯੁਸਾਕੂ ਮਾਈਜਾਵਾ ਸਾਲ 2023 ਤਕ ‘ਸਪੇਸਐਕਸ’ ਰਾਕੇਟ ਰਾਹੀਂ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਆਮ ਵਿਅਕਤੀ ਹੋਣਗੇ। ਅਮਰੀਕਾ ਦੀ ਨਿਜੀ ਪੁਲਾੜ ਕੰਪਨੀ ਸ‍ਪੇਸਐਕਸ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਾਪਾਨੀ ਅਰਬਪਤੀ ਯੁਸਾਕੂ ਮਾਏਜਾਵਾ ਚੰਦਰਮਾ ਉੱਤੇ ਜਾਣ ਵਾਲੇ ਪਹਿਲਾਂ ਯਾਤਰੀ ਹੋਣਗੇ। ਮਾਇਜਾਵਾ ਬਿਗ ਫਾਲ‍ਕਨ ਰਾਕੇਟ ‘ਚ ਚੰਦਰਮਾ ‘ਤੇ ਉਡ਼ਾਨ ਭਰਨਗੇ ।

ਯੁਸਾਕੂ (42) ਅਰਬਪਤੀ ਅਤੇ ਜਾਪਾਨ ਦੀ ਸਭ ਤੋਂ ਵੱਡੀ ਆਨਲਾਈਨ ਫ਼ੈਸ਼ਨ ਰਿਟੇਲਰ ਜੋਜੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਯੁਸਾਕੂ ਨੂੰ ਸਮਕਾਲੀ ਕਲਾ ਕੁਲੈਕਟਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਟੋਕੀਓ ‘ਚ ਕੰਟੈਪਰਰੀ ਆਰਟ ਫਾਉਂਡੇਸ਼ਨ ਹੈ। ਜਿੱਥੇ ਪਾਬਲੋ ਪਿਕਾਸੋ, ਏਡੀ ਵਾਰਹੋਲ, ਐਲਕਸਜੈਂਡਰ ਕਾਲਡਰ ਅਤੇ ਜੀਨ-ਮਿਸ਼ੇਲ ਬਾਸਕਿਆਟ ਵਰਗੇ ਪ੍ਰਸਿੱਧ ਚਿੱਤਰਕਾਰਾਂ ਦੀਆਂ ਕਲਾਕ੍ਰਿਤੀਆਂ ਹਨ ।
ਉਨ੍ਹਾਂ ਨੇ ਟਵਿਟਰ ਅਤੇ ਇੰਸਟਾਗ੍ਰਾਮ ‘ਤੇ ਕਿਹਾ ਕਿ ਉਹ ਚੰਦਰਮਾ ਦੀ ਯਾਤਰਾ ਆਪਣੇ ਨਾਲ ਉਹ ਕਲਾਕਾਰਾਂ ਦਾ ਇੱਕ ਸਮੂਹ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਚੰਦਰਮਾ ‘ਤੇ ਕਲਾਕਾਰਾਂ ਦੇ ਨਾਲ ਜਾਣ ਦਾ ਫੈਸਲਾ ਲਿਆ ਹੈ, ਮੈਂ ਜਾਨਣਾ ਚਾਉਂਦਾ ਹਾਂ ਕਿ ਉਹ ਉਥੇ ਕੀ ਦੇਖਣਗੇ ? ਕੀ ਮਹਿਸੂਸ ਕਰਨਗੇ ? ਅਤੇ ਕੀ ਬਣਾਉਣਗੇ?

ਸਾਲ 1972 ਦੇ ਆਖਰੀ ਅਮਰੀਕੀ ਅਪੋਲੋ ਮਿਸ਼ਨ ਤੋਂ ਬਾਅਦ 42 ਸਾਲਾ ਮਾਈਜਾਵਾ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਯਾਤਰੀ ਹੋਣਗੇ। ਉਨ੍ਹਾਂ ਨੇ ਇਹ ਖਾਸ ਹੱਕ ਹਾਸਲ ਕਰਨ ਲਈ ਕਿੰਨੀ ਰਕਮ ਚੁਕਾਈ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਮਾਈਜਾਵਾ ਨੇ ਕਿਹਾ ਕਿ ਬਚਪਨ ਤੋਂ ਮੈਨੂੰ ਚੰਨ ਨਾਲ ਪਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਜੀਵਨ ਜ਼ਿੰਦਗੀ ਦਾ ਸੁਪਨਾ ਹੈ।

Facebook Comments
Facebook Comment