• 6:49 pm
Go Back
Sonu Nigam react With Fan

ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਗਾਇਕਾਂ ਵਿੱਚੋਂ ਇੱਕ ਸੋਨੂੰ ਨਿਗਮ ਚਾਹੇ ਅੱਜਕੱਲ੍ਹ ਬਹੁਤ ਜ਼ਿਆਦਾ ਗਾਣੇ ਨਾ ਗਾ ਰਹੇ ਹੋਣ ਪਰ ਫੈਨਜ਼ ਦੇ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਹਾਲੇ ਵੀ ਕਾਇਮ ਹੈ। ਸੋਨੂੰ ਨਿਗਮ ਹਾਲੇ ਵੀ ਕੁੱਝ ਰਿਐਲਿਟੀ ਸ਼ੋਅ ਵਿੱਚ ਵਿਖਾਈ ਦਿੰਦੇ ਹਨ ਅਤੇ ਲੋਕ ਉਨ੍ਹਾਂ ਦੇ ਗਾਣਿਆਂ ਅਤੇ ਮਿਮਕਰੀ ਨੂੰ ਕਾਫ਼ੀ ਪਸੰਦ ਕਰਦੇ ਹਨ।

ਹਾਲ ਵਿੱਚ ਸੋਨੂੰ ਨਿਗਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜੋ ਕਾਫ਼ੀ ਫਨੀ ਹੈ। ਵੀਡੀਓ ਵਿੱਚ ਇੱਕ ਫੈਨ ਸੈਲਫੀ ਲੈਣ ਲਈ ਸੋਨੂੰ ਨਿਗਮ ਦੇ ਮੋਡੇ ‘ਤੇ ਹੱਥ ਰੱਖਦਾ ਹੈ ਪਰ ਸੋਨੂ ਉਸਦਾ ਹੱਥ ਫੜਕੇ ਮਰੋੜ ਦਿੰਦੇ ਹਨ। ਇਸ ਵੀਡੀਓ ‘ਤੇ ਫੈਂਸ ਵੀ ਵੱਖ – ਵੱਖ ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ।
ਵੇਖੋ, ਵੀਡੀਓ:

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਾਇਦ ਫੈਨ ਦੇ ਮੋਡੇ ‘ਤੇ ਹੱਥ ਰੱਖ ਦੇਣ ਨਾਲ ਸੋਨੂੰ ਨਿਗਮ ਨਰਾਜ਼ ਹੋ ਜਾਂਦੇ ਹਨ। ਸੋਨੂੰ ਦੇ ਫੇਸ ਦੇ ਐਕਸਪ੍ਰੇਸ਼ਨ ਵੀ ਅਜਿਹਾ ਹੀ ਕੁੱਝ ਵਿਖਾ ਰਹੇ ਹਨ। ਹਾਲਾਂਕਿ ਸੋਨੂ ਨੇ ਨਾਲ ਹੀ ਮੌਕੇ ਨੂੰ ਸੰਭਾਲ ਲਿਆ ਅਤੇ ਹਸਦੇ ਹੋਏ ਫੈਨ ਦੇ ਮੋਡੇ ਉੱਤੇ ਹੱਥ ਰੱਖ ਉਸਦੇ ਨਾਲ ਸੈਲਫੀ ਖਿਚਵਾਈ। ਇਸ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਸੋਨੂ ਕਿੰਨੀ ਜਲਦੀ ਹਾਲਾਤ ਦੇ ਹਿਸਾਬ ਨਾਲ ਰਿਐਕਟ ਕਰਦੇ ਹਨ।

Facebook Comments
Facebook Comment