• 2:06 pm
Go Back
Sonu Nigam clarifies pakistan born

ਆਪਣੀ ਖੂਬਸੂਰਤ ਆਵਾਜ਼ ਨਾਲ ਲੱਖਾਂ-ਕਰੋੜਾਂ ਦਿਲਾਂ ਨੂੰ ਜਿੱਤਣ ਵਾਲੇ ਮਸ਼ਹੂਰ ਗਾਇਕ ਸੋਨੂੰ ਨਿਗਮ ਆਪਣੇ ਇੱਕ ਬਿਆਨ ਨੂੰ ਲੈ ਕੇ ਸੁਰਖੀਆਂ ‘ਚ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਾਸ਼ ! ਉਨ੍ਹਾਂ ਦਾ ਜਨਮ ਭਾਰਤ ‘ਚ ਨਾ ਹੋ ਕੇ ਪਾਕਿਸਤਾਨ ‘ਚ ਹੁੰਦੇ ਤਾਂ ਚੰਗਾ ਹੁੰਦਾ। ਉਨ੍ਹਾਂ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਇਸ ਬਿਆਨ ਦੇ ਤੂਲ ਫੜ੍ਹਨ ਬਾਅਦ ਗਾਇਕ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਸੋਨੂੰ ਨਿਗਮ ਨੇ ਮੰਗਲਵਾਰ ਰਾਤ ਨੂੰ ਫੇਸਬੁੱਕ `ਤੇ ਪੋਸਟ ਕੀਤਾ ਕਿ ਕਦੇ-ਕਦੇ ਹੈਡਲਾਈਨ ਨੂੰ ਸਨਸਨੀਖੇਜ ਬਣਾਉਣ ਦੇ ਯਤਨ `ਚ ਕੁਝ ਪੱਤਰਕਾਰ ਅਸਲ ਗੱਲ ਛੱਡ ਦਿੰਦੇ ਹਨ। ਉਨ੍ਹਾਂ ਇਕ ਟੀ ਵੀ ਚੈਨਲ ਸਮਾਰੋਹ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਪੱਤਰਕਾਰਾ ਨੇ ਇਸ ਨੂੰ ਕਿਥੇ ਪਹੁੰਚਾ ਦਿੱਤਾ।

ਗਾਇਕ ਨੇ ਕਿਹਾ ਕਿ ਪਾਕਿਸਤਾਨ `ਚ ਪੈਦਾ ਹੋਣਾ ਬੇਹਤਰ ਹੁੰਦਾ ਬਿਆਨ ਮੈਂ ਭਾਰਤ `ਚ ਸੰਗੀਤ ਕੰਪਨੀਆਂ ਦੇ ਸੰਦਰਭ `ਚ ਦਿੱਤਾ ਸੀ, ਜੋ ਗਾਇਕ-ਗਾਇਕਾਵਾਂ ਨਾਲ ਆਪਣੇ ਸੰਗੀਤ ਪ੍ਰੋਗਰਾਮ ਦਾ 40-50 ਫੀਸਦੀ ਭੁਗਤਾਨ ਕਰਨ ਲਈ ਕਹਿੰਦੇ ਹਨ ਅਤੇ ਜੋ ਇਹ ਪੈਸਾ ਦਿੰਦੇ ਹਨ।

ਉਹ (ਕੰਪਨੀਆਂ) ਸਿਰਫ ਅਜਿਹੇ ਹੀ ਗਾਇਕਾਂ ਨਾਲ ਕੰਮ ਕਰਦੇ ਹਨ ਪਰ ਉਹ ਵਿਦੇਸ਼ ਦੇ ਗਾਇਕਾਂ, ਵਿਸ਼ੇਸ਼ ਤੌਰ `ਤੇ ਪਾਕਿਸਤਾਨ ਦੇ ਗਾਇਕਾਂ ਨਾਲ ਅਜਿਹਾ ਕਰਨ ਲਈ ਨਹੀਂ ਕਹਿੰਦੇ। ਉਨ੍ਹਾਂ ਕਿਹਾ ਕਿ ਮੈਂ ਇਹ ਇਕ ਮਹੱਤਵਪੂਰਣ ਮੁੱਦਾ ਚੁੱਕਿਆ ਸੀ… ਅਤੇ ਇਨ੍ਹਾਂ ਲੋਕਾਂ ਨੇ ਇਸ ਨੂੰ ਬਦਲਕੇ ‘ਪਾਕਿਸਤਾਨ `ਚ ਪੈਦਾ ਹੋਣਾ ਮੇਰੇ ਲਈ ਇਕ ਵਧੀਆ ਹੁੰਦਾ, ਅਜਿਹਾ ਹੁੰਦਾ ਤਾਂ ਮੈਨੂੰ ਕੰਮ ਮਿਲ ਰਿਹਾ ਹੁੰਦਾ’ ਲਿਖ ਦਿੱਤਾ। ਮੈਂ ਕੀ ਕਹਿ ਸਕਦਾ ਹਾਂ।’’

Facebook Comments
Facebook Comment