• 1:06 pm
Go Back
Sonali Bendre returns India

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਪਿਛਲੇ 6 ਮਹੀਨਿਆਂ ਤੋਂ ਨਿਊ ਯਾਰਕ ‘ਚ ਕੈਂਸਰ ਨਾਲ ਜੰਗ ਲੜ ਰਹੀ ਸੀ ਤੇ ਹੁਣ ਸੋਨਾਲੀ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਮੁੰਬਈ ਵਾਪਸ ਪਰਤੀ ਹੈ। ਹਵਾਈ ਅੱਡੇ ਸੋਨਾਲੀ ਨਾਲ ਉਨ੍ਹਾਂ ਦੇ ਪਤੀ ਗੋਲਡੀ ਬਹਿਲ ਵੀ ਸਨ।

ਕਾਲੀ ਜੀਨ ਅਤੇ ਜੈਕੇਟ ਪਹਿਨੀ ਸੋਨਾਲੀ ਜਦੋਂ ਹਵਾਈ ਅੱਡੇ ‘ਤੇ ਉੱਤਰੀ ਤਾਂ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਸੀ ਤੇ ਮੀਡੀਆ ਕੈਮਰਿਆਂ ਨੂੰ ਦੇਖ ਕੇ ਭਾਵੁਕ ਹੋ ਗਈ ਜਿਸ ਤੋਂ ਇਹ ਸਾਫ਼ ਝਲਕ ਰਿਹਾ ਸੀ ਕਿ ਭਾਰਤ ਆ ਕੇ ਉਨ੍ਹਾਂ ਨੂੰ ਕਿੰਨਾ ਸਕੂਨ ਮਿਲ ਰਿਹਾ ਹੈ ਤੇ ਸੋਨਾਲੀ ਨੇ ਹੇਠ ਜੋੜ੍ਹ ਕੇ ਆਪਣੇ ਚਾਹੁਣ ਵਾਲਿਆਂ ਦਾ ਬਹੁਤ ਧੰਨਵਾਦ ਕੀਤਾ ਤੇ ਕਿਹਾ ਮੈਨੂੰ ਮੇਰੇ ਫੈਨਜ਼ ਨੇ ਇੰਨਾ ਪਿਆਰ ਦਿੱਤਾ ਹੈ ਕਿ ਮੈਂ ਧੰਨਵਾਦ ਕਹਿ ਕੇ ਪੂਰਾ ਨਹੀਂ ਕਰ ਸਕਦੀ।
Sonali Bendre returns India
ਸੋਨਾਲੀ ਦੇ ਪਤੀ ਗੋਲਡੀ ਬਹਿਲ ਨੇ ਕਿਹਾ ਕਿ ਹੁਣ ਸੋਨਾਲੀ ਚੰਗਾ ਮਹਿਸੂਸ ਕਰ ਰਹੀ ਹੈ ਅਤੇ ਤੇਜ਼ੀ ਨਾਲ ਰਿਕਵਰ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸੋਨਾਲੀ ਦਾ ਇਲਾਜ ਪੂਰਾ ਹੋ ਚੁੱਕਾ ਹੈ ਪਰ ਇਸ ਲਈ ਨਿਯਮਿਤ ਚੈੱਕਅਪ ਚੱਲਦੇ ਰਹਿਣਗੇ।
Sonali Bendre returns India

Facebook Comments
Facebook Comment