• 6:17 am
Go Back

ਰੂਪਨਗਰ: ਤੁਸੀ ਸੱਪਾਂ ਦੀਆਂ ਕਈ ਫਿਲਮਾਂ ਤਾਂ ਜਰੂਰ ਦੇਖੀਆਂ ਹੋਣੀਆਂ, ਜਿਸ ‘ਚ ਦਿਖਾਇਆ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਸੱਪਾਂ ਦੇ ਜੋੜੇ ਵਿੱਚੋਂ ਇੱਕ ਨੂੰ ਮਾਰ ਦਿੰਦਾ ਹੈ ਤਾਂ ਦੂਸਰਾ ਸੱਪ ਬਦਲਾ ਲੈਣ ਲਈ ਵਿਅਕਤੀ ਨੂੰ ਮਾਰ ਦਿੰਦਾ। ਇਹ ਸਿਰਫ ਫਿਲਮਾਂ ਚ ਹੀ ਨਹੀਂ ਸਗੋਂ ਅਸਲੀਅਤ ਚ ਵੀ ਦੇਖਣ ਨੂੰ ਮਿਲਿਆ ਹੈ। ਮਾਮਲਾ ਮੋਰਿੰਡਾ ਦਾ ਹੈ ਜਿੱਥੇ ਸੱਪ ਦੇ ਡੱਸਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪਰ ਇਲਾਕਾ ਨਿਵਾਸੀਆਂ ਵਲੋਂ ਇਸ ਮੌਤ ਨੂੰ ਸੱਪ ਦਾ ਬਦਲਾ ਕਿਹਾ ਜਾ ਰਿਹਾ ਹੈ। ਦੱਸ ਦੇਈਏ ਕਿ ਰਜਿੰਦਰ ਸਿੰਘ ਆਪਣੇ ਦੁਕਾਨ ਤੇ ਕੰਮ ਕਰ ਰਿਹਾ ਸੀ ਜਿਵੇਂ ਹੀ ਉਹ ਦੁਕਾਨ ਦੀ ਪਿਛਲੇ ਪਾਸੇ ਗਿਆ ਤਾਂ ਉਥੇ ਦੋ ਸੱਪਾਂ ਦੇ ਜੋੜੇ ਚੋਂ ਇਕ ਨੇ ਉਸ ਨੂੰ ਡਸ ਲਿਆ ਪਰ ਭੀੜ ਨੇ ਉਸ ਵਿਚੋਂ ਇਕ ਸੱਪ ਨੂੰ ਮਾਰ ਦਿੱਤਾ, ਕਿਹਾ ਜਾ ਰਿਹਾ ਕਿ ਉਸ ਸਮੇਂ ਤਾਂ ਰਜਿੰਦਰ ਨੂੰ ਪੀਜੀਆਈ ਚ ਰੈਫਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਾਲਤ ਸੁਧਰ ਗਈ ਸੀ ਪਰ ਬਾਅਦ ‘ਚ ਇਕ ਵਾਰ ਫਿਰ ਸੱਪ ਨੇ ਉਸ ਨੂੰ ਡੰਗ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੌ ਗਈ। ਰਜਿੰਦਰ ਦੀ ਮੌਤ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਛੱਡ ਪਰਿਵਾਰ ਵਲੋਂ ਵੀ ਇਸ ਨੂੰ ਸੱਪ ਦਾ ਬਦਲਾ ਕਿਹਾ ਜਾ ਰਿਹਾ ਹੈ। ਇਸ ਦੀ ਮੌਤ ਤੋਂ ਇਲਾਕੇ ‘ਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Facebook Comments
Facebook Comment