• 12:40 pm
Go Back
Smart Uniforms tracking students

ਚੀਨ ਦੇ ਸਕੂਲਾਂ ਤੋਂ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸਮਾਰਟ ਯੂਨੀਫਾਰਮ ਪਹਿਨਾਈ ਜਾ ਰਹੀ ਹੈ ਜਿਸਦੇ ਨਾਲ ਬੱਚੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਕੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਚੰਗਾ ਬੱਚਾ ਹੈ ਜਾਂ ਸ਼ਰਾਰਤੀ ਬੱਚਾ ਹੈ।
Smart Uniforms tracking students
ਇਪੋਚ ਟਾਈਮਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਚੀਨ ਦੇ ਸਭ ਤੋਂ ਗਰੀਬ ਗੁਈਝੋਊ ਪ੍ਰਾਂਤ ਦੇ 10 ਸਕੂਲਾਂ ਵਿੱਚ ਬੱਚੀਆਂ ਨੂੰ ਗੁਆਂਢੀ ਗੁਨਗੈਕਸੀ ਪ੍ਰਾਂਤ ਦੇ ਨਾਲ ਇੰਟੈਲੀਜੈਂਟ ਯੂਨੀਫਾਰਮ ਪਹਿਨਣੀ ਹੋਵੇਗੀ ਜਿਸ ਵਿੱਚ ਇਲੈਕਟ੍ਰਾਨਿਕ ਚਿਪ ਅਤੇ ਗਤੀਵਿਧੀਆਂ ਨੂੰ ਟ੍ਰੈਕ ਕਰਨ ਦੀ ਸਹੂਲਤ ਹੈ।
Smart Uniforms tracking students
ਸਮਾਰਟ ਯੂਨੀਫਾਰਮ ਪਹਿਨਣ ਨਾਲ ਬੱਚਿਆਂ ਦੇ ਮਾਤਾ-ਪਿਤਾ, ਅਧਿਆਪਕ ਅਤੇ ਸਕੂਲ ਦੇ ਅਧਿਕਾਰੀ ਉਨ੍ਹਾਂ ਨੂੰ ਟ੍ਰੈਕ ਕਰ ਸਕਣਗੇ ਅਤੇ ਪਤਾ ਲਗਾ ਸਕਣਗੇ ਕਿ ਪੜ੍ਹਾਈ ਦੇ ਦੌਰਾਨ ਬੱਚਾ ਕੀ ਕਰ ਰਿਹਾ ਹੈ। ਜੇਕਰ ਬੱਚਾ ਬਿਨਾਂ ਆਗਿਆ ਦੇ ਸਕੂਲ ਤੋਂ ਗਾਇਬ ਹੈ ਤਾਂ ਅਲਾਰਮ ਵਜ ਜਾਵੇਗਾ। ਇਸ ਤੋਂ ਇਲਾਵਾ ਜੇਕਰ ਬੱਚਾ ਕਲਾਸ ਵਿੱਚ ਸੋ ਰਿਹਾ ਹੈ ਤਾਂ ਇਸ ਦੀ ਜਾਣਕਾਰੀ ਵੀ ਸਮਾਰਟ ਯੂਨੀਫਾਰਮ ਤੋਂ ਮਿਲ ਜਾਵੇਗੀ।
Smart Uniforms tracking students
ਬੱਚਿਆਂ ਦੇ ਮਾਤਾ-ਪਿਤਾ ਇਹ ਵੀ ਪਤਾ ਕਰ ਸਕਣਗੇ ਕਿ ਉਨ੍ਹਾਂ ਨੇ ਕੀ ਖਰੀਦਿਆ ਹੈ ਅਤੇ ਉਹ ਕਿੰਨਾ ਖਰਚ ਕਰ ਰਹੇ ਹਨ ਹਰ ਬੱਚੇ ਦੀ ਸਮਾਰਟ ਯੂਨੀਫਾਰਮ ਉਸਦੇ ਚਿਹਰੇ ਨਾਲ ਮੈਚ ਕੀਤੀ ਜਾਵੇਗੀ। ਅਧਿਕਾਰੀਆਂ ਦੇ ਮੁਤਾਬਕ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਵੱਧ ਰਹੀ ਹੈ ਕਿ ਉਹ ਜਾਣਦੇ ਹਨ ਕਿ ਟੈਕਨਾਲਾਜੀ ਦੀ ਸਹਾਇਤਾ ਨਾਲ ਉਨ੍ਹਾਂ ਦੇ ਹਰ ਕਦਮ ਨੂੰ ਟਰੇਸ ਕੀਤਾ ਜਾ ਰਿਹਾ ਹੈ।
Smart Uniforms tracking students
ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਡਿਜੀਟਲ ਐਜੂਕੇਸ਼ਨ ਅਤੇ ਸਮਾਰਟ ਕੈਂਪਸ ਦਾ ਹਿੱਸਾ ਹੈ।

Facebook Comments
Facebook Comment