• 10:04 am
Go Back

 

ਜਲੰਧਰ: ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਬਿਆਨ ਦੇ ਦਿਤਾ ਜਿਸ ਨੇ ਬਾਦਲ ਪਰਿਵਾਰ ਦੀ ਨੀਂਦ ਉਡਾ ਦਿਤੀ ਲਗਦੀ ਹੈ। ਕੁੰਵਰ ਵਿਜੇ ਪ੍ਰਤਾਪ ਐਸਆਈਟੀ ਦੇ ਉਹ ਅਧਿਕਾਰੀ ਜਿਸ ਵਲੋਂ ਬੇਅਦਬੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਸ ਦਾ ਤਬਾਦਲਾ ਕੀਤਾ ਗਿਆ ਪਰ ਹੁਣ ਉਸ ਦੀ ਵਾਪਸੀ ਹੋਣ ਜਾ ਰਹੀ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਜਲੰਧਰ ਪਹੁੰਚੇ ਜਿਥੇ ਉਨਾਂ ਨੇ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਹੱਥ ਪਾਇਆ ਜਾਏਗਾ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਮੈਂਬਰ ਵਜੋਂ ਮੁੜ ਬਹਾਲੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤਿੰਨ ਹਫ਼ਤੇ ਰਹਿ ਗਏ ਹਨ। ਇਸ ਤੋਂ ਬਾਅਦ ਇਹੀ ਅਫ਼ਸਰ ਜਾਵੇਗਾ ਤੇ ਸਾਰਿਆਂ ਨੂੰ ਫੜ ਕੇ ਲਿਆਏਗਾ। ਦੱਸ ਦੇਈਏ ਕਿ ਕੈਪਟਨ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚੇ ਸੀ। ਉਨ੍ਹਾਂ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਤੇ ਚੌਧਰੀ ਸੰਤੋਖ ਸਿੰਘ ਲਈ ਵੋਟਾਂ ਮੰਗੀਆਂ।

Facebook Comments
Facebook Comment