• 9:55 am
Go Back
simranjit Bains on Khaira

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਮੈਸੇਜ… (ਸਿਮਰਜੀਤ ਸਿੰਘ ਬੈਂਸ ਦਾ ਵੱਡਾ ਐਲਾਨ, ਸੁਖਪਾਲ ਸਿੰਘ ਖਹਿਰਾ ਹੋਵੇਗਾ ਲੋਕ ਇਨਸਾਫ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਤੇ ਕੰਵਰ ਸੰਧੂ ਉੱਪ ਮੁੱਖ ਮੰਤਰੀ)। ਸੁਣ ਕੇ ਹੈਰਾਨ ਤਾਂ ਜਰੂਰ ਹੋਏ ਹੋਣੇ ਸੋਸ਼ਲ ਮੀਡੀਆ ‘ਤੇ ਇਸ ਮੈਸੇਜ ਦੇ ਅੱਗ ਵਾਂਗ ਵਾਇਰਲ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਭੂਚਾਲ ਆ ਗਿਆ। ਕਈ ਵੱਡੇ ਸਿਆਸਤਦਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਿਆਸਤਦਾਨਾਂ ਤੋਂ ਇਲਾਵਾ ਲੋਕਾਂ ਦੇ ਮਨਾਂ ਵਿਚ ਵੀ ਇਸ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਾਇਰਲ ਹੋ ਰਹੇ ਮੈਸੇਜ ਦੇ ਜੜ੍ਹ ਤੱਕ ਪਹੁੰਚਣ ਲਈ ਗਲੋਬਲ ਪੰਜਾਬੀ ਟੀਵੀ ਦੀ ਟੀਮ ਨੇ ਪਹਿਲ ਕੀਤੀ ਤੇ ਅੰਦਰਲਾ ਸਾਰਾ ਸੱਚ ਖੰਗਾਲ ਲਿਆਂਦਾ। ਜਿਵੇਂ ਹੀ ਸਾਡੇ ਪੱਤਰਕਾਰ ਵਲੋਂ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕੀ ਕਹਿਣਾ ਸੀ ਤੁਸੀਂ ਖੁਦ ਹੀ ਸੁਣ ਲਵੋ ਬੈਂਸ ਦੇ ਇਸ ਬਿਆਨ ਤੋਂ ਸਪੱਸ਼ਟ ਹੋ ਚੁੱਕਿਐ ਕਿ ਵਾਇਰਲ ਹੋ ਰਿਹਾ ਇਹ ਮੈਸੇਜ ਇਕ ਅਫਵਾਹ ਏ, ਅਜਿਹਾ ਕੁੱਝ ਵੀ ਅਜੇ ਸੰਭਵ ਨਹੀਂ ਹੈ।

Facebook Comments
Facebook Comment