ਨਿਊਜ਼ੀਲੈਂਡ ਦੇ ਗੁਰੂਘਰ ਵਿਖੇ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ ਗ੍ਰੰਥੀ ਦੋਸ਼ੀ ਕਰਾਰ

TeamGlobalPunjab
2 Min Read

ਆਕਲੈਂਡ: ਨਿਊਜ਼ੀਲੈਂਡ ਜ਼ਿਲ੍ਹੇ ਆਕਲੈਂਡ ਦੀ ਅਦਾਲਤ ਨੇ ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸਾਜਨ ਸਿੰਘ ਨੂੰ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਸਾਲ 2017 ‘ਚ ਗ੍ਰੰਥੀ ਸੱਜਣ ਸਿੰਘ ‘ਤੇ ਗੁਰੂਘਰ ‘ਚ 8 ਤੇ 12 ਸਾਲਾ ਬੱਚੀ ਦੋ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਸੀ ਜਿਸ ‘ਚ ਹਾਲੇ ਇਕ ਮਾਮਲੇ ‘ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਸਤੰਬਰ ਮਹੀਨੇ ਸਜ਼ਾ ਸੁਣਾਈ ਜਾਵੇਗੀ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।

ਇਸ ਮਾਮਲੇ ਦਾ ਖੁਲ੍ਹਾਸਾ ਉਸ ਵੇਲੇ ਹੋਇਆ ਜਦੋਂ ਗੁਰਦੁਆਰੇ ‘ਚ ਸਿੱਖਿਆ ਲੈਣ ਜਾਂਦੀ ਬੱਚੀ ਨੇ ਉੱਥੇ ਜਾਣ ਤੋਂ ਨਾਂਹ ਕਰ ਦਿੱਤੀ ਤੇ ਮਾਪਿਆਂ ਵੱਲੋਂ ਪੁੱਛਣ ‘ਤੇ ਬੱਚੀ ਨੇ ਦੱਸਿਆ ਕਿ ਗ੍ਰੰਥੀ ਨੇ ਗੁਰਦੁਆਰੇ ‘ਚ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ। ਜਿਸ ਤੋਂ ਬਾਅਦ ਬੱਚੀ ਦੇ ਮਾਂ-ਬਾਪ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।

ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਸਾਲ 2017 ‘ਚ ਆਪਣੀ ਧੀ ਨੂੰ ਸਿੱਖ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਸੰਗੀਤ ਸਿੱਖਣ ਲਈ ਗੁਰੂਘਰ ਭੇਜਦੇ ਸਨ। ਜਿੱਥੇ ਇਸ ਗ੍ਰੰਥੀ ਨੇ ਬੱਚੀ ਨਾਲ ਗੰਦੀ ਹਰਕਤ ਕੀਤੀ ਘਟਨਾ ਤੋਂ ਦੋ ਸਾਲ ਦੀ ਕਾਨੂੰਨੀ ਲੜ੍ਹਾਈ ਤੋਂ ਬਾਅਦ ਸੱਜਣ ਨੂੰ ਦੋਸ਼ੀ ਕਰਾਰਿਆ ਗਿਆ ਹੈ। ਸੱਜਣ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਸਮੇਂ 12 ਸਾਲ ਦੀ ਬੱਚੀ ਦਾ ਪਿਤਾ ਅਦਾਲਤ ਵਿਚ ਮੌਜੂਦ ਸੀ ਜਿਸ ਨੇ ਜੱਜ ਨੇਵਿਨ ਡੌਸਨ ਦੇ ਫ਼ੈਸਲੇ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸ਼ੁਕਰ ਹੈ ਹੁਣ ਹੋਰ ਬੱਚੇ ਇਸ ਵਹਿਸ਼ੀ ਦਾ ਸ਼ਿਕਾਰ ਹੋਣ ਤੋਂ ਬਚ ਜਾਣਗੇ।

Share this Article
Leave a comment