• 12:08 pm
Go Back
Sikh Organization To Honour Navjot Sidhu

ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਅਮਰੀਕਾ ‘ਚ ਬਣੀ ਸਿੱਖ ਜੱਥੇਬੰਦੀ ‘ਸਿੱਖਸ ਆਫ਼ ਅਮਰੀਕਾ’ ਵੱਲੋਂ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ‘ਸਿੱਖਸ ਆਫ਼ ਅਮਰੀਕਾ’ ਦੇ ਡਾਇਰੈਕਟਰ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਨਮਾਨ ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਆਵਾਜ਼ ਬੁਲੰਦ ਕਰਨ ਲਈ ਦਿੱਤਾ ਜਾਵੇਗਾ।

ਜੱਥੇਬੰਦੀ ਦੇ ਡੈਲੀਗੇਸ਼ਨ ਨੇ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨਾਲ ਉਨ੍ਹਾਂ ਦੇ ਘਰ ਤੇ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੌਰਾਨ ਡੈਲੀਗੇਸ਼ਨ ਨੇ ਸੁਝਾਅ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ 4 ਜੁਲਾਈ ਨੂੰ ਅਮਰੀਕਾ ਆਉਣ। ਇਸ ਦਿਨ ਅਮਰੀਕਾ ‘ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ‘ਸਿੱਖ ਪਰੇਡ ਦਿਹਾੜਾ’ ਸਮਾਗਮ ਕਰਵਾਉਂਦੇ ਹਨ। ਡੈਲੀਗੇਸ਼ਨ ਨੇ ਕਿਹਾ ਹੈ ਕਿ ਇਸ ਖ਼ਾਸ ਮੌਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਡੈਲੀਗੇਸ਼ਨ ਨਾਲ ਹੋਈ ਇਸ ਮੀਟਿੰਗ ਚ ਡਾ. ਨਵਜੋਤ ਕੌਰ ਨੇ ਪੰਜਾਬ ਚ ਚੱਲ ਰਹੇ ਕਈ ਪ੍ਰੋਜੈਕਟਾਂ ਬਾਰੇ ਗੱਲਬਾਤ ਕੀਤੀ। ਸਕਿੱਲ ਡਿਵੈਲਪਮੈਂਟ ਦੁਆਰਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣਾ, ਆਰਟ ਐਂਡ ਕਲਚਰ ਹੱਬ ਬਣਾਉਣਾ, ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਬਣਾਉਣਾ, ਸ਼੍ਰੀ ਆਨੰਦਪੁਰ ਸਾਹਿਬ ਅਤੇ ਹਰੀਕੇ ਪੱਤਣ ਨੂੰ ਸੈਰ ਸਪਾਟੇ ਨਾਲ ਜੋੜ੍ਹਨ ਤੇ ਸੂਬੇ ਨੂੰ ਆਰਥਿਤ ਤੌਰ ਤੇ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਚਰਚਾ ਕੀਤੀ ਗਈ।

Facebook Comments
Facebook Comment