• 3:37 am
Go Back
Sikh Man Racially Targeted

ਮੈਲਬੋਰਨ: ਆਸਟ੍ਰੇਲੀਆ ‘ਚ ਸਿਟੀ ਕੌਂਸਲ ਦੇ ਇੱਕ ਸਿੱਖ ਉਮੀਦਵਾਰ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੂਲ ਦੇ ਸਿੱਖ ਸਨੀ ਸਿੰਘ ਪੋਰਟ ਅਗਸਤਾ ਸੀਟੀ ਕੌਂਸਲ ਦੇ ਉਮੀਦਵਾਰ ਹਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਟਰੱਕ ਡਰਾਈਵਰ ਨੇ ਵੀਡੀਓ ਬਣਾ ਕੇ ਉਨ੍ਹਾਂ ਦੇ ਕੰਪਨੀ ਦੇ ਫੇਸਬੁੱਕ ਪੇਜ ’ਤੇ ਪੋਸਟ ਕਰ ਦਿੱਤੀ। ਇਸ ਸਬੰਧੀ ਸਨੀ ਸਿੰਘ ਨੇ ਕਿਹਾ ਕਿ ਸਥਾਨਕ ਭਾਈਚਾਰੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਅਨੁਭਵ ਕੀਤਾ ਹੈ।

ਰਿਪੋਰਟ ਮੁਤਾਬਕ ਵੀਡੀਓ ਵਿੱਚ ਇੱਕ ਆਦਮੀ ਨੇ ਟਰੱਕ ਵਿੱਚ ਬੈਠ ਕੇ ਸਨੀ ਸਿੰਘ ਦੇ ਕੱਟ ਆਊਟ ’ਤੇ ਜਾਤੀ ਤੇ ਨਸਲ ਸਬੰਧੀ ਮਾੜੇ ਸ਼ਬਦ ਬੋਲੇ। ਇਸ ਸਬੰਧੀ ਸਨੀ ਸਿੰਘ ਨੇ ਕਿਹਾ ਕਿ ਇਸ ਸਭ ਵੇਖ ਉਹ ਕਾਫੀ ਪ੍ਰੇਸ਼ਾਨ ਹੋਏ ਕਿਉਂਕਿ ਉਨ੍ਹਾਂ ਇਸ ਆਦਮੀ ਨੂੰ ਪਹਿਲਾਂ ਕਦੇ ਨਹੀਂ ਵੇਖਿਆ, ਨਾ ਕਦੀ ਉਸ ਨਾਲ ਮੁਲਾਕਾਤ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਆਦਮੀ ਨੇ ਅਜਿਹਾ ਕਿਸ ਲਈ ਤੇ ਕਿਉਂ ਕੀਤਾ? ਉਨ੍ਹਾਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ।

ਹਾਲਾਂਕਿ ਹਲਕੇ ਦੇ ਲੋਕ ਸਨੀ ਸਿੰਘ ਦੀ ਹਮਾਇਤ ਵਿੱਚ ਅੱਗੇ ਆਏ ਹਨ। ਫੇਸਬੁੱਕ ’ਤੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਕਈ ਮੈਸੇਜ ਤੇ ਕੁਮੈਂਟ ਆਏ ਹਨ। ਦੱਖਣੀ ਆਸਟ੍ਰੇਲੀਅਨ ਅਟਾਰਨੀ ਜਨਰਲ ਵਿਕੀ ਚੈਪਮੈਨ ਨੇ ਫੁਟੇਜ ਨੂੰ ‘ਪ੍ਰੇਸ਼ਾਨ ਕਰਨ ਵਾਲਾ’ ਦੱਸਿਆ ਹੈ। ਰਿਪੋਰਟ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਹੇ ਟਰੱਕਿੰਗ ਕੰਪਨੀ ਦੇ ਮੁਲਾਜ਼ਮ ਮੋਰੋਨੀ ਮੁਅੱਤਲ ਕਰ ਦਿੱਤਾ ਗਿਆ ਹੈ। ਸਾਊਥ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਵਿੱਕੀ ਚੈਪਮੈਨ ਨੇ ਇਸ ਵੀਡੀਓ ਨੂੰ ਨਸਲੀ ਦੱਸਦਿਆਂ ਇਸਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਪਰੇਸ਼ਾਨ ਕਰ ਦੇਣ ਵਾਲੀ ਵੀਡੀਓ ਹੈ ਪੁਲਿਸ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ।

Facebook Comments
Facebook Comment