• 3:24 am
Go Back

ਸੀਸੀਟੀਵੀ ‘ਚ ਕੈਦ ਹੋਈਆਂ ਇਹ ਤਸਵੀਰਾਂ ਹੈ ਕਿਥੋਂ ਦੀਆਂ ਫਿਲਹਾਲ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ, ਪਰ ਤਸਵੀਰਾਂ ਚ ਤੁਸੀਂ ਜੋ ਦੇਖਣ ਜਾ ਰਹੇ ਹੋ ਉਸ ਨੂੰ ਦੇਖ ਕੇ ਦਿਲ ਜਰੂਰ ਦਹਿਲ ਜਾਵੇਗਾ। ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸਪੇਅਰ ਪਾਰਟ ਦੀ ਇਕ ਦੁਕਾਨ ਤੇ ਸਰਦਾਰ ਮਾਲਕ ਬੈਠਾ ਕੁੱਝ ਲਿਖ ਰਿਹਾ ਤੇ ਉਸ ਦੇ ਸਾਹਮਣੇ ਇਕ ਹੋਰ ਸਰਦਾਰ ਖੜ੍ਹਾ ਤੇ ਨਾਲ ਹੀ ਇਕ ਹੋਰ ਵਿਅਕਤੀ ਵੀ ਨਜ਼ਰੀ ਆ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਕਿ ਕੈਮਰੇ ਵਿਚ ਦੋ ਵਿਅਕਤੀ ਹੋਰ ਦਿਖਾਈ ਦਿੰਦੇ ਨੇ, ਜਿਨ੍ਹਾਂ ਵਿਚੋਂ ਕਾਲੀ ਕਮੀਜ ਵਾਲਾ ਬੰਦਾ ਮਾਲਕ ਦੀ ਕੁਰਸੀ ਤੇ ਬੈਠੇ ਸਰਦਾਰ ਦੇ ਥੱੜਪ ਮਾਰ ਦਿੰਦਾ। ਥੱਪੜ ਮਾਰਨ ਦੀ ਹੀ ਦੇਰੀ ਸੀ ਕਿ ਸਾਰੇ ਲੋਕਾਂ ਵਲੋਂ ਉਸ ਬੰਦੇ ਨੂੰ ਫੜ ਲਿਆ ਜਾਂਦਾ ਏ ਤੇ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਨੇ।

ਗੱਲ਼ ਇਥੇ ਹੀ ਨਹੀਂ ਖਤਮ ਹੁੰਦੀ ਉਸ ਦੀ ਚੰਗੀ ਖਿੱਚੋਤਾਣ ਵੀ ਕੀਤੀ ਜਾ ਰਹੀ ਹੈ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ ਸਰਦਾਰ ਵਿਅਕਤੀ ਉਸ ਨੂੰ ਮਾਰਨ ਦੇ ਲਈ ਲੋਹੇ ਦਾ ਕੋਈ ਸਪੇਅਰ ਪਾਰਟ ਚੁੱਕ ਲੈਂਦਾ ਪਰ ਨਾਲ ਵਾਲੇ ਉਸ ਨੂੰ ਰੋਕ ਦਿੰਦੇ ਹਨ ਤੇ ਫਿਰ ਨੀਚੇ ਸੁੱਟ ਲੈਂਦੇੈ ਨੇ ਤੇ ਫੁੱਟਵਾਲ ਵਾਂਗ ਉਸਦੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ।

ਦੁਕਾਨ ਉੱਤੇ ਇਕ-ਇਕ ਕਰ 6-7 ਜਣੇ ਇਕੱਠੇ ਹੋ ਜਾਂਦੇ ਨੇ ਤੇ ਸਾਰੇ ਹੀ ਉਸ ਵਿਅਕਤੀ ਨੂੰ ਬੇਦਰਦੀ ਨਾਲ ਕੁੱਟਮਾਰ ਕਰਦੇ ਨਜਰੀ ਆ ਰਹੇ ਨੇ ਐਨੇ ਨੂੰ ਇਹ ਸਰਦਾਰ ਬੰਦਾ ਦੁਕਾਨ ਦੇ ਬਾਹਰ ਵੱਲ ਨੂੰ ਆਉਦਾ ਤੇ ਇਕ ਹੋਰ ਵਿਅਕਤੀ ਨੂੰ ਧੂਹ ਕੇ ਅੰਦਰ ਲੈ ਆਉਦਾ ਪਰ ਇਹ ਬੰਦਾ ਪਹਿਲਾਂ ਤਾਂ ਉਸ ਨੂੰ ਇਕੱਠ ਤੋਂ ਬਚਾਉਦਾ ਏ ਤੇ ਬਾਅਦ ਬੇਦਰਦੀ ਨਾਲ ਆਪ ਕੁੱਟਣਾ ਸ਼ੁਰੂ ਕਰ ਦਿੰਦਾ, ਐਨਾ ਹੀ ਨਹੀਂ ਉਸ ਵਿਅਕਤੀ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੰਦਾ ਏ। ਇਸ ਤੋਂ ਇਲਾਵਾ ਸਰਦਾਰ ਨਾਲ ਤੂੰ-ਤੂੰ ਮੈਂ-ਮੈਂ ਕਰਦਾ ਵੀ ਨਜ਼ਰ ਆ ਰਿਹਾ। ਦੁਕਾਨ ਚ ਮੌਜੂਦ ਸਾਰੇ ਵਿਅਕਤੀ ਉਸ ਨੂੰ ਕੁੱਟਦੇ ਕੁੱਟਦੇ ਬਾਹਰ ਲੈ ਜਾਂਦੇ ਨੇ ਇਸ ਬੰਦੇ ਵਲੋਂ ਇੱਕ ਥੱਪੜ ਮਾਰਨ ਦੀ ਗਲਤੀ ਐਨੀ ਮਹਿੰਗੀ ਪੈ ਗਈ ਕਿ ਲੋਕਾਂ ਵਲੋਂ ਉਸ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ।

Facebook Comments
Facebook Comment