ਪੁਲਿਸ ਵਾਲੇ ਨੇ ਪਾਇਆ ਸਿੰਘ ਦੀ ਦਾੜ੍ਹੀ ਨੂੰ ਹੱਥ, ਅੱਗਿਓ ਸਿੰਘ ਨੇ ਵੀ ਤਾਣ ਲਈ ਕਿਰਪਾਨ

TeamGlobalPunjab
2 Min Read

ਸ਼ਾਮਲੀ-ਮੁੱਜਫ਼ਰਨਗਰ ਵਿਖੇ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਿੱਖ ਟਰੱਕ ਚਾਲਕ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਸਿੱਖ ਦੀ ਦਾੜ੍ਹੀ ਨੂੰ ਹੱਥ ਪਾਇਆ ਹੈ। ਇਸ ਮਗਰੋਂ ਜਦੋਂ ਪੁਲਿਸ ਵਾਲਿਆਂ ਨੇ ਆਪਣੀ ਵਰਦੀ ਦਾ ਰੋਹਬ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਕਿਰਪਾਨ ਕੱਢ ਲਈ ਅਤੇ ਧਮਕੀ ਦਿੱਤੀ ਕਿ ਹੁਣ ਕੋਈ ਉਸ ਦੀ ਦਾੜ੍ਹੀ ਨੂੰ ਹੱਥ ਪਾ ਕੇ ਵਿਖਾਏ। ਇਸ ਮਗਰੋਂ ਪੁਲਿਸ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਦੋ ਟਰੱਕ ਚਾਲਕ ਅਤੇ ਯੂਪੀ ਪੁਲਿਸ ਵਿਚਕਾਰ ਬਹਿਸ ਹੋ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਦਾੜ੍ਹੀ ਨੂੰ ਹੱਥ ਪਾਉਣ ਦੀ ਗੱਲ ‘ਤੇ ਇਕ ਸਿੱਖ ਨੌਜਵਾਨ ਗੁੱਸੇ ‘ਚ ਟਰੱਕ ਅੰਦਰ ਪਈ ਕਿਰਪਾਨ ਕੱਢ ਲੈਂਦਾ ਹੈ ਅਤੇ ਹਵਾ ‘ਚ ਲਹਿਰਾਉਂਦਿਆਂ ਪੁਲਿਸ ਵਾਲਿਆਂ ‘ਤੇ ਭਾਰੂ ਪੈ ਜਾਂਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਪੁਲਿਸ ਦੀ ਗੱਡੀ ਨੂੰ ਅੱਗੇ ਨਿਕਲਣ ਲਈ ਥਾਂ ਨਹੀਂ ਦਿੱਤੀ ਸੀ, ਜਿਸ ਮਗਰੋਂ ਪੁਲਿਸ ਨੇ ਟਰੱਕ ਚਾਲਕ ਨੂੰ ਰੋਕ ਕੇ ਬਹਿਸਬਾਜ਼ੀ ਕੀਤੀ। ਬਾਅਦ ‘ਚ ਦੋਹਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਥਾਣੇ ਲੈ ਕੇ ਚਲੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਸ਼ੇਅਰਿੰਗ ਦੇ ਨਾਲ ਹੀ ਜ਼ਿਆਦਾਤਰ ਲੋਕ ਪੁਲਿਸ ਮੁਲਾਜ਼ਮਾਂ ਦੀ ਗਲਤੀ ਦੱਸ ਰਹੇ ਹਨ।

Share this Article
Leave a comment