• 7:58 am
Go Back
Siddharth slams Virat Kohli

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪ‍ਤਾਨ ਵਿਰਾਟ ਕੋਹਲੀ ਨੇ ਵਿਦੇਸ਼ੀ ਖਿਡਾਰੀਆਂ ਨੂੰ ਪਸੰਦ ਕਰਨ ‘ਤੇ ਦੇਸ਼ ਛੱਡਣ ਦੀ ਸਲਾਹ ਦੇਣ ਵਾਲੇ ਬਿਆਨ ਨੂੰ ਲੈ ਕੇ ਬੇਸ਼ੱਕ ਸਫਾਈ ਦੇ ਦਿੱਤੀ ਹੈ ਪਰ ਇਹ ਵਿਵਾਦ ਹੁਣ ਵੀ ਉਨ੍ਹਾਂ ਲਈ ਮੁਸੀਬਤ ਬਣਿਆ ਹੋਇਆ ਹੈ। ਕ੍ਰਿਕਟ ਫੈਂਨਜ਼ ਹੀ ਨਹੀਂ ਬਾਲੀਵੁੱਡ ਦੇ ਲੋਕ ਵੀ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕਰ ਰਹੇ ਹਨ। ਇਸ ਵਿੱਚ ਨਵਾਂ ਨਾਮ ਜੁੜਿਆ ਹੈ ਐਕ‍ਟਰ ਸਿਧਾਰਥ ਦਾ।
Siddharth slams Virat Kohli
ਟਾਲੀਵੁੱਡ ਦੇ ਇਸ ਸਟਾਰ ਨੇ ਟਵੀਟ ਕਰਕੇ ਕੋਹਲੀ ਦੇ ਕੰਮੈਂਟ ਨੂੰ ਮੂਰਖਤਾ ਵਾਲੇ ਸ਼ਬਦ ਕਹੇ ਹਨ। ਸਿਧਾਰਥ ਨੇ ਕਿਹਾ ਕਿ ਜੇਕਰ ਤੁਸੀਂ ਕਿੰਗ ਕੋਹਲੀ ਬਣੇ ਰਹਿਣਾ ਚਾਹੁੰਦੇ ਹੋ ਤਾਂ ਭਵਿੱਖ ‘ਚ ਕੁਝ ਬੋਲਣ ਤੋਂ ਪਹਿਲਾਂ ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਦ੍ਰਾਵਿੜ ਕੀ ਕਹਿਣਗੇ? ਕ੍ਰਿਕਟ ਦੇ ਕੰਮੈਂਟੇਟ ਹਰਸ਼ ਭੋਗਲੇ ਨੇ ਕਿਹਾ ਕਿ ਕੋਹਲੀ ਦਾ ਬਿਆਨ ਬੁਲਬੁਲੇ ਦਾ ਪ੍ਰਤੀਬਿੰਬ ਹੈ, ਜਿਸ ‘ਚ ਜ਼ਿਆਦਾਤਰ ਲੋਕਪ੍ਰਿਯ ਲੋਕ ਫਿਸਲ ਜਾਂਦੇ ਹਨ ਜਾਂ ਮਜ਼ਬੂਤ ਹੋ ਜਾਂਦੇ ਹਨ।

ਉਥੇ ਸੋਸ਼ਲ ਮੀਡੀਆ ‘ਤੇ ਕ੍ਰਿਕਟ ਫੈਨਜ਼ ਵਿਰਾਟ ਕੋਹਲੀ ਦੇ ਦੋ ਸਾਲ ਪੁਰਾਣੇ ਟਵੀਟ ਨੂੰ ਲੈ ਕੇ ਉਨ੍ਹਾਂ ਨੂੰ ਇਕ ਵਾਰ ਫਿਰ ਟਾਰਗਟ ਬਣਾਉਣ ਲੱਗੇ ਹਨ। 30 ਜਨਵਰੀ 2016 ‘ਚ ਕੋਹਲੀ ਨੇ ਮਹਿਲਾ ਟੈਨਿਸ ਖਿਡਾਰੀ ਐਂਜੋਲਿਕ ਕਰਬ ਨੂੰ ਆਸਟ੍ਰੇਲੀਅਨ ਓਪਨ ਜਿੱਤਣ ‘ਤੇ ਵਧਾਈ ਦਿੱਤੀ ਸੀ ਅਤੇ ਕਿਹਾ ਕਿ ਕਰਬ ਉਨ੍ਹਾਂ ਦੀ ਪਸੰਸੀਦਾ ਮਹਿਲਾ ਟੈਨਿਟ ਖਿਡਾਰੀ ਹੈ।

ਬਸ ਫਿਰ ਕੀ ਸੀ, ਫੈਨਜ਼ ਨੂੰ ਟਰੋਲ ਕਰਨ ਦਾ ਇਕ ਹੋਰ ਕਾਰਨ ਮਿਲ ਗਿਆ ਅਤੇ ਹੁਣ ਕੋਹਲੀ ਨੂੰ ਟਵੀਟ ਕਰਕੇ ਲੋਕ ਉਨ੍ਹਾਂ ਤੋਂ ਪੁੱਛ ਰਹੇ ਕਿ ਉਨ੍ਹਾਂ ਨੂੰ ਜਰਮਨੀ ਚੱਲੇ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਪਸੰਦੀਦਾ ਖਿਡਾਰੀ ਸਾਨੀਆ ਮਿਰਜ਼ਾ ਨਹੀਂ ਕੋਈ ਹੋਰ ਵਿਦੇਸ਼ੀ ਹੈ।

Facebook Comments
Facebook Comment