• 1:48 pm
Go Back
Shaktikanta Das

ਨਵੀਂ ਦਿੱਲੀ: ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਤੇ ਫਾਈਨਾਂਸ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇੱਕ ਅਧਿਕਾਰਿਕ ਬਿਆਨ ‘ਚ ਕਿਹਾ ਗਿਆ ਹੈ ਕਿ ਸ਼ਕਤੀਕਾਂਤ ਦਾਸ ਨੂੰ ਰਿਜ਼ਰਵ ਬੈਂਕ ਦੇ ਗਵਰਨਰ ਅਹੁਦੇ ‘ਤੇ ਤਿੰਨ ਸਾਲ ਲਈ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਨੋਟਬੰਦੀ ਤੇ ਜੀ. ਐੱਸ. ਟੀ ਵਰਗੇ ਆਰਥਿਕ ਫੈਸਲਿਆਂ ਦਾ ਸਿਹਰਾ ਵੀ ਕਾਫੀ ਹੱਦ ਤਕ ਇਨ੍ਹਾਂ ਨੂੰ ਹੀ ਜਾਂਦਾ ਹੈ। ਸ਼ਕਤੀਕਾਂਤ ਦਾਸ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਉਹ ਆਰ. ਬੀ. ਆਈ. ਦੇ 25ਵੇਂ ਗਵਰਨਰ ਬਣੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਉਰਜਿਤ ਪਟੇਲ ਨੇ ਅਸਤੀਫਾ ਦੇ ਦਿੱਤਾ ਸੀ।

61 ਸਾਲਾ ਸ਼ਕਤੀਕਾਂਤ ਦਾਸ ਰਿਟਾਇਰਡ ਆਈ. ਏ. ਐੱਸ. ਅਧਿਕਾਰੀ ਹਨ। ਭੁਵਨੇਸ਼ਵਰ ‘ਚ ਸਕੂਲ ਦੀ ਪੜ੍ਹਾਈ ਪੂਰੀ ਕਰਨ ਪਿੱਛੋਂ ਉਨ੍ਹਾਂ ਨੇ ਹਿਸਟਰੀ ‘ਚ ਬੀ. ਏ. ਤੇ ਐੱਮ. ਏ. ਦਿੱਲੀ ਦੇ ਸੇਂਟ ਸਟੀਫਨ ਕਾਲਜ ‘ਚ ਕੀਤੀ। ਇਸ ਦੇ ਇਲਾਵਾ ਉਨ੍ਹਾਂ ਨੇ ਆਈ. ਆਈ. ਐੱਮ. ਬੇਂਗਲੁਰੂ ‘ਚ ਫਾਈਨਾਂਸ਼ਲ ਮੈਨੇਜਮੈਂਟ ਦੀ ਪੜ੍ਹਾਈ ਵੀ ਕੀਤੀ ਹੋਈ ਹੈ।

Facebook Comments
Facebook Comment