• 8:14 am
Go Back
Shades of Saaho

`ਬਾਹੁਬਲੀ` ਫਿਲਮ ਤੋਂ ਪ੍ਰਸਿਧੀ ਹਾਸਲ ਕਰਨ ਵਾਲੇ ਤੇ ਆਪਣੀ ਅਦਾਕਾਰੀ ਨਾਲ ਸਭ ਦੇ ਦਿਲ ਜਿੱਤ ਲੈਣ ਵਾਲੇ ਐਕਟਰ ਯਾਨੀ ਕੀ ਪ੍ਰਭਾਸ ਜੋ ਮਨਾ ਰਹੇ ਨੇ ਅਪਣਾ 39ਵਾਂ ਜਨਮਦਿਨ ਉਨ੍ਹਾਂ ਨੇ ਅਪਣੇ ਜਨਮਦਿਨ ਤੇ ਫੈਨਜ਼ ਨੂੰ ਤੋਹਫਾ ਦਿੱਤਾ ਹੈ। ਦੱਸ ਦੇਈਏ ਕਿ ਅਪਣੇ ਜਨਮਦਿਨ ਤੇ ਪ੍ਰਭਾਸ ਨੇ `ਸਾਹੋ` ਦੀ ਪਹਿਲੀ ਲੁਕ ਜਾਰੀ ਕੀਤੀ ਹੈ ਜਿਸ ‘ਚ ਉਹ ਕਾਫੀ ਅਲਗ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਦਸਣਯੋਗ ਹੈ ਕਿ `ਸਾਹੋ` ਇਕ ਅਡਵੈਂਚਰ ਫੈਂਟਸੀ ਫਿਲਮ ਹੈ। ਬਾਲੀਵੁੱਡ ਦੀ ਅਦਾਕਾਰਾ ਸ਼ਰਧਾ ਕਪੂਰ ਇਸ ਫਿਲਮ ਰਾਹੀਂ ਤੇਲਗੂ ਫਿਲਮਾਂ `ਚ ਅਪਣਾ ਡੈਬਿਊ ਕਰਨ ਜਾ ਰਹੀ ਹੈ। 150 ਕਰੋੜ ਦੇ ਬਜਟ ‘ਚ ਬਣੀ ਫਿਲਮ `ਸਾਹੋ` `ਚ ਪ੍ਰਭਾਸ ਦੇ ਨਾਲ ਸ਼ਰਧਾ ਕਪੂਰ ਲੀਡ ਰੋਲ `ਚ ਨਜ਼ਰ ਆਉਣ ਵਾਲੀ ਹੈ।

`ਸਾਹੋ` ਤੇਲਗੂ ਫਿਲਮ ਤੋਂ ਇਲਾਵਾ ਹਿੰਦੀ `ਚ ਵੀ ਰਿਲੀਜ਼ ਹੋਵੇਗੀ। ਐਕਸ਼ਨ ਨਾਲ ਭਰਪੂਰ ਇਸ ਫਿਲਮ `ਚ ਨੀਲ ਨਿਤਿਨ ਮੁਕੇਸ਼,ਜੈਕੀ ਸ਼ਰੋਫ,ਚੰਕੀ ਪਾਂਡੇ ਤੇ ਮੰਦਿਰਾ ਬੇਦੀ ਵਰਗੇ ਐਕਟਰਸ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਫਿਲਮ `ਬਾਹੁਬਲੀ` ਦੀ ਸ਼ੂਟਿੰਗ ਪ੍ਰਭਾਸ ਐਨੇ ਵਿਅਸਤ ਸੀ ਕਿ 5 ਸਾਲਾਂ `ਚ ਤਕਰੀਬਨ 6000 ਵਿਆਹ ਦੇ ਰਿਸ਼ਤੇ ਨੂੰ ਠੁਕਰਾ ਦਿਤਾ।ਪ੍ਰਭਾਸ ਹਿੰਦੀ ਫਿਲਮਾਂ ਦੇ ਐਨੇ ਸ਼ੋਕੀਨ ਨੇ ਉਨ੍ਹਾਂ ਨੇ ਆਮਿਰ ਖਾਨ ਦੀ ਫਿਲਮ `3 ਈਡੀਅਟਸ` 20 ਵਾਰ ਦੇਖੀ ਹੈ।

Facebook Comments
Facebook Comment