• 8:02 am
Go Back
semi-school bus collide

ਡਾਊਨਜ਼: ਡਾਊਨਜ਼ ਵਿੱਚ ਇੱਕ ਸਕੂਲੀ ਬਾਸਕਟਬਾਲ ਟੀਮ ਨੂੰ ਲਿਜਾ ਰਹੀ ਬੱਸ ਅਤੇ ਸੈਮੀਟਰੇਲਰ ਵਿੱਚਕਾਰ ਭਿਆਨਕ ਟੱਕਰ ਹੋਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਡਾਊਨਜ਼ ਦੇ ਇੰਟਰਸਟੇਟ 74 ਉੱਤੇ ਗਲਤ ਦਿਸ਼ਾ ਵਲੋਂ ਆ ਰਹੇ ਸੈਮੀਟਰੇਲਰ ਨੇ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ ।
semi-school bus collide
ਇਸ ਹਾਦਸੇ ਵਿੱਚ ਸੈਮੀਟਰੇਲਰ ਦੇ ਚਾਲਕ ਅਤੇ ਬੱਸ ‘ਚ ਸਵਾਰ ਬਾਸਕਟਬਾਲ ਟੀਮ ਦੇ ਵਲੰਟੀਆਰ 72 ਸਾਲਾ ਚਾਰਲਸ ਕੈਬਰੇਟਰੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
semi-school bus collide
ਇਲੀਨੌਇਸ ਸਟੇਟ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨੌਰਮਲ ਵੈਸਟ ਹਾਈ ਸਕੂਲ ਦੀ ਬਾਸਕਟਬਾਲ ਦੀ ਟੀਮ ਇੱਕ ਖੇਡ ਮੁਕਾਬਲੇ ਵਿੱਚ ਹਿੱਸਾ ਲੈਕੇ ਪਰਤ ਰਹੀ ਸੀ।
semi-school bus collide
ਇਸ ਹਾਦਸੇ ਵਿੱਚ ਟੀਮ ਦੇ ਕੋਚ ਅਤੇ ਬੱਸ ਡਰਾਇਵਰ ਸਮੇਤ 8 ਵਿਦਿਆਰਥਣਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ।ਮੌਕੇ ਉੱਪਰ ਪਹੁੰਚੇ ਅਧਿਕਾਰੀਆਂ ਵਲੋਂ ਜ਼ਖਮੀਆਂ ਨੂੰ ਤੁਰੰਤ ਐਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ। ਜਿਥੇ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ।
semi-school bus collide

Facebook Comments
Facebook Comment