• 8:37 am
Go Back
sea cucumber smuggling

ਨਿਊਯਾਰਕ: ਗਰਮੀਆਂ ਦੇ ਸੀਜ਼ਨ ‘ਚ ਸਾਰੇ ਹੀ ਸਲਾਹ ਦਿੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪਿਓ ਅਤੇ ਖੀਰਾ-ਕੱਕੜੀ ਦਾ ਸੇਵਨ ਜ਼ਿਆਦਾ ਕਰੋ। ਪਰ ਕਿ ਤੁਸੀਂ ਜਾਣਦੇ ਹੋ ਕਿ ਇੱਕ ਦੇਸ਼ ‘ਚ ਕੱਕੜੀ ਖਾਣਾ ਇੰਨਾ ਮਹਿੰਗਾ ਪੈ ਗਿਆ ਕਿ ਕਿ ਜਿਸਦੀ ਕੀਮਤ ਚੁਕਾਉਣ ਲਈ 15 ਲੱਖ ਡਾਲਰ ਜ਼ੁਰਮਾਨਾ ਦੇਣਾ ਪਿਆ। ਅਸੀਂ ਗੱਲ ਕਰ ਰਹੇ ਹਾਂ ਸਮੁੰਦਰੀ ਖੀਰੇ ਦੀ, ਅਮਰੀਕਾ ਦੀ ਇੱਕ ਓਰਿਐਂਟ ਸੀ ਫੂਡ ਕੰਪਨੀ ਦੇ ਮਾਲਕ ਹੁਨ ਨਾਮਕੁੰਗ ਨੂੰ ਸਮੁੰਦਰ ਚੋਂ ਤੈਅ ਸੀਮਾਂ ਤੋਂ 20 ਫ਼ੀਸਦੀ ਜ਼ਿਆਦਾ ਸਮੁੰਦਰੀ ਖੀਰਾ ਜਿਸਨੂੰ Sea cucumber ਕਿਹਾ ਜਾਂਦਾ ਹੈ ਉਸਨੂੰ ਕੱਢਣ ਤੇ ਉਸ ਨੂੰ 15 ਲੱਖ ਡਾਲਰ (108 ਕਰੋੜ ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ। ਸਮੁੰਦਰੀ ਖੀਰਾ ਇੱਕ ਸਮੁੰਦਰੀ ਜੀਵ ਹੈ ਜਿਸ ਦੀ ਚੀਨ ਅਤੇ ਦੱਖਣੀ-ਪੂਰਬੀ ਏਸ਼ੀਆ ਕਾਫ਼ੀ ਮੰਗ ਹੈ।

ਹੁਨ ਨਾਮਕੁੰਗ ‘ਤੇ ਦੋਸ਼ ਲੱਗਿਆ ਹੈ ਕਿ ਉਸ ਨੇ 2014 ਤੋਂ 2016 ਦੇ ਵਿਚਕਾਰ 1,13,400 ਸਮੁੰਦਰੀ ਖੀਰੇ ਕੱਢੇ ਤੇ ਇਨ੍ਹਾਂ ਨੂੰ ਏਸ਼ੀਆ ਦੇ ਬਾਜ਼ਾਰ ‘ਚ ਵੇਚਿਆ। ਅਮਰੀਕਾ ਵਿੱਚ ਸਮੁੰਦਰੀ ਖੀਰੇ ਨੂੰ ਕੱਢਣ ਦੀ ਇਜਾਜ਼ਤ ਤਾਂ ਹੈ ਪਰ ਇਸ ਦੀ ਸਹੀ ਜਾਣਕਾਰੀ ਦੇਣੀ ਜ਼ਰੂਰੀ ਹੈ। ਅਮਰੀਕੀ ਅਟਾਰਨੀ ਐਨੇਟ ਹੇਨਸ ਦੇ ਮੁਤਾਬਕ ਸਮੁੰਦਰ ‘ਚੋਂ ਜਿੰਨਾ ਸਮੁੰਦਰੀ ਖੀਰਾ ਕੱਢਣ ਦੀ ਇਜਾਜ਼ਤ ਹੈ, ਹੁਨ ਨੇ ਉਸ ਤੋਂ 20 ਫ਼ੀਸਦੀ ਜ਼ਿਆਦਾ ਕੱਢ ਕੇ ਇਕੋਸਿਸਟਮ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਹੀ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਮੁੰਦਰੀ ਜੀਵਾਂ ਨੂੰ ਮਾਰਨ ਸਾਡੇ ਸਰੋਤਾਂ ਨੂੰ ਨੁਕਸਾਨ ਪਹੁੰਚਦਾ ਹੈ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸਿਹਤਮੰਦ ਰੱਖ ਸਕਾਂਗੇ। ਇਸ ਮਾਮਲੇ ‘ਚ ਹੁਨ ਨੇ ਆਪਣੀ ਸਫ਼ਾਈ ‘ਚ ਕਿਹਾ ਕਿ ਇਸ ਦਾ ਕੋਈ ਰਿਕਾਰਡ ਨਹੀਂ ਹੈ ਕਿ ਉਸ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਕਿੰਨੇ ਸਮੁੰਦਰੀ ਖੀਰਿਆਂ ਨੂੰ ਸਮੁੰਦਰ ‘ਚੋਂ ਕੱਢਿਆ ਹੈ।

Facebook Comments
Facebook Comment