• 1:43 pm
Go Back
SBI net banking

ਨਵੀਂ ਦਿੱਲੀ: ਇੱਕ ਦਿਸੰਬਰ ਤੋਂ ਐੱਸਬੀਆਈ ਅਜਿਹੇ ਗਾਹਕਾਂ ਦੀ ਇੰਟਰਨੈਟ ਬੈਂਕਿੰਗ ਅਤੇ ਦੂਜੀ ਮਹੱਤਵਪੂਰਣ ਸੇਵਾਵਾਂ ਨੂੰ ਬੰਦ ਕਰਨ ਜਾ ਰਹੀ ਹੈ, ਜਿਨ੍ਹਾਂ ਨੇ ਬੈਂਕ ਦੁਆਰਾ ਤੈਅ ਸ਼ੁਦਾ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਹੈ। ਬੈਂਕ ਇਸ ਸੰਬੰਧ ਵਿੱਚ ਆਪਣੇ ਗਾਹਕਾਂ ਨੂੰ ਪਹਿਲਾਂ ਹੀ ਸੂਚਨਾ ਦੇ ਚੁੱਕਿਆ ਹੈ।

ਬਲਾਕ ਹੋ ਸਕਦਾ ਹੈ ਤੁਹਾਡਾ ਇੰਟਰਨੈਟ ਬੈਂਕਿੰਗ ਅਕਾਊਂਟ
ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਆਪਣੇ ਗਾਹਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਹਰ ਹਾਲ ਵਿੱਚ 30 ਨਵੰਬਰ 2018 ਤੋਂ ਪਹਿਲਾਂ ਆਪਣੇ ਮੋਬਾਈਲ ਨੰਬਰ ਨੂੰ ਬੈਂਕ ਦੇ ਨਾਲ ਰਜਿਸਟਰਡ (ਬੈਂਕ ਅਕਾਊਂਟ ਨਾਲ ਲਿੰਕ) ਕਰਵਾ ਲੈਣ ਨਹੀਂ ਤਾਂ ਉਨ੍ਹਾਂ ਦੀ ਇੰਟਰਨੈਟ ਬੈਂਕਿੰਗ ਸੇਵਾ ( ਮੋਬਾਈਲ ਬੈਂਕਿੰਗ ) ਬਲਾਕ ਕੀਤੀ ਜਾ ਸਕਦੀ ਹੈ।
SBI net banking
ਐੱਸਬੀਆਈ ਦੀ ਕਾਰਪੋਰੇਟ ਸਾਈਟ ਨੇ ਇੱਕ ਬੈਨਰ ਜਾਰੀ ਕਰ ਕਿਹਾ ਹੈ ਕਿ ਪਿਆਰੇ ਇੰਟਰਨੈਟ ਬੈਂਕਿੰਗ ਗਾਹਕ, ਕ੍ਰਿਪਾ ਕਿਸੇ ਵੀ ਐੱਸਬੀਆਈ ਸ਼ਾਖਾ ‘ਚ ਜਾ ਕੇ ਤੁਰੰਤ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਾ ਲਵੋ ਜੇਕਰ ਤੁਸੀਂ ਪਹਿਲਾਂ ਤੋਂ ਰਜਿਸਟਰੇਸ਼ਨ ਕਰਾ ਲਿਆ ਹੈ ਤਾਂ ਠੀਕ ਹੈ ਨਹੀਂ ਤਾਂ ਅਜਿਹਾ ਨਹੀਂ ਕਰਨ ‘ਤੇ ਤੁਸੀ 1 ਦਿਸੰਬਰ 2018 ਤੋਂ ਇੰਟਰਨੈਟ ਬੈਂਕਿੰਗ ਸੇਵਾ ਦਾ ਲਾਭ ਲੈਣ ਤੋਂ ਵੰਚਿਤ ਰਹਿ ਸਕਦੇ ਹੋ।

SBI ਬੰਦ ਕਰ ਰਿਹਾ ਹੈ ਆਪਣੀ ਇਹ ਐਪ
ਐਸਬੀਆਈ ਨਿੱਜੀ ਮੋਬਾਇਲ ਵਲੈਤ SBI Buddy ਨੂੰ ਵੀ 30 ਨਵੰਬਰ ਤੋਂ ਬੰਦ ਕਰਨ ਜਾ ਰਿਹਾ ਹੈ। ਐਸਬੀਆਈ ਦਾ ਕਹਿਣਾ ਹੈ ਕਿ ਜ਼ੀਰੋ ਬੈਲੇਂਸ ਵਾਲੇ SBI Buddy ਵਾਲੈਟ ਨੂੰ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਜਿਨ੍ਹਾਂ ਵਾਲੈਟ ‘ਚ ਪੈਸੇ ਹਨ ਉਨ੍ਹਾਂ ਦਾ ਕੀ ਹਿਸਾਬ ਹੋਵੇਗਾ ਇਸ ‘ਤੇ ਹਾਲੇ ਤਸਵੀਰ ਸਾਫ਼ ਨਹੀਂ ਹੋਈ ਹੈ। ਇਸ ਐਪ ਦੇ ਕਰੀਬ 12 ਮਿਲਿਅਨ ਯੂਜਰਸ ਹਨ ਜਿਸਦੇ ਬੰਦ ਹੋਣ ਮੇਲ ਇਹ ਲੋਕ ਪ੍ਰਭਾਵਿਤ ਹੋ ਸਕਦੇ ਹਨ।

Facebook Comments
Facebook Comment