• 8:39 am
Go Back

ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਹੋਰ ਆਕਰਸ਼ਤ ਕਰ ਦਿੱਤਾ ਹੈ। ਬੈਂਕ ਨੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ‘ਤੇ ਦਿੱਤੇ ਜਾਣ ਵਾਲੇ ਵਿਆਜ ‘ਚ 0.05 ਫੀਸਦੀ ਤੋਂ ਲੈ ਕੇ 0.10 ਫੀਸਦੀ ਤਕ ਦਾ ਵਾਧਾ ਕੀਤਾ ਹੈ। ਹੁਣ ਇਕ ਸਾਲ ਦੀ ਐੱਫ. ਡੀ. ‘ਤੇ 6.70 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.65 ਫੀਸਦੀ ਮਿਲਦਾ ਸੀ। ਬੈਂਕਾਂ ਦੇ ਨਵੇਂ ਐੱਫ. ਡੀ. ਵਿਆਜ ਰੇਟ 30 ਜੁਲਾਈ 2018 ਤੋਂ ਲਾਗੂ ਹੋ ਗਏ ਹਨ। ਸਭ ਤੋਂ ਵੱਧ ਫਾਇਦਾ ਸੀਨੀਅਰ ਸਿਟੀਜ਼ਨਸ ਨੂੰ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਹੋਰਾਂ ਦੇ ਮੁਕਾਬਲੇ 0.5 ਫੀਸਦੀ ਵਿਆਜ ਜ਼ਿਆਦਾ ਮਿਲ ਰਿਹਾ ਹੈ।
60 ਸਾਲ ਤੋਂ ਘੱਟ ਉਮਰ ਵਾਲੇ ਗਾਹਕਾਂ ਨੂੰ ਇਕ ਸਾਲ ਦੀ ਐੱਫ. ਡੀ. ‘ਤੇ 6.70 ਫੀਸਦੀ ਵਿਆਜ ਮਿਲੇਗਾ, ਯਾਨੀ 1 ਲੱਖ ਰੁਪਏ ‘ਤੇ 6,700 ਰੁਪਏ ਤਕ ਦਾ ਫਾਇਦਾ ਹੋਵੇਗਾ। 2 ਸਾਲ ਦੀ ਐੱਫ. ਡੀ. ‘ਤੇ ਵਿਆਜ ਦਰ ਵਧਾ ਕੇ 6.75 ਫੀਸਦੀ ਕਰ ਦਿੱਤੀ ਗਈ ਹੈ। 3 ਸਾਲ ਦੀ ਐੱਫ. ਡੀ. ‘ਤੇ ਵਿਆਜ ਦਰ 0.10 ਫੀਸਦੀ ਵਧਾ ਕੇ 6.80 ਫੀਸਦੀ ਕੀਤੀ ਗਈ ਹੈ। ਇਸ ਦੇ ਇਲਾਵਾ 5 ਸਾਲ ਅਤੇ 10 ਸਾਲ ਦੀ ਐੱਫ. ਡੀ. ਕਰਾਉਣ ‘ਤੇ ਹੁਣ 6.75 ਫੀਸਦੀ ਦੀ ਜਗ੍ਹਾ 6.85 ਫੀਸਦੀ ਵਿਆਜ ਮਿਲੇਗਾ।

Facebook Comments
Facebook Comment