ਜੇਤੂ ਸਰਪੰਚ ਦੇ ਪੁੱਤਰ ‘ਤੇ ਵਿਰੋਧੀ ਪਾਰਟੀ ਨੇ ਕੀਤਾ ਹਮਲਾ, ਕਿਹਾ ਹੁਣ ਚੋਣਾਂ ਲੜ੍ਹਨ ਦਾ ਨਤੀਜਾ ਭੁਗਤਣਾ ਪਵੇਗਾ

Prabhjot Kaur
2 Min Read

ਖਰੜ/ ਕੁਰਾਲੀ : ਪੰਜਾਬ ਚ ਸਰਪੰਚੀ ਚੋਣਾਂ ਤੋਂ ਬਾਅਦ ਹਰ ਦਿਨ ਵੋਟਾਂ ਦੀ ਰੰਜਿਸ਼ ਚਲਦਿਆਂ ਕੁੱਟ ਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਗੱਲ ਹੈ ਪਿੰਡ ਸ਼ਿੰਗਾਰੀਵਾਲ ਦੀ ਜਿੱਥੇ ਕਿ ਸਰਪੰਚੀ ਜਿੱਤ ਚੁੱਕੇ ਉਮੀਦਵਾਰ ਦੇ ਪੁੱਤਰ ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ ਦੇ ਲੋਕਾਂ ਨੇ ਸੁਖਵਿੰਦਰ ਕੋਰ (ਪੀੜ੍ਹਤ ਦੀ ਮਾਤਾ) ਤੇ ਵਿਸ਼ਵਾਸ ਜਤਾਉਂਦੇ ਹੋਏ ਪਿੰਡ ਦੀ ਕਮਾਨ ਉਸ ਦੇ ਹੱਥਾਂ ਚ ਸੌਂਪ ਦਿੱਤੀ ਤੇ ਚੋਣਾਂ ਹਾਰਨ ਵਾਲੇ ਉਮੀਦਵਾਰ ਨੂੰ ਹਾਰ ਰਾਸ ਨਹੀਂ ਆਈ। ਜਿਸ ਕਾਰਨ ਇਸ ਦਾ ਬਦਲਾ ਲੈਣ ਲਈ ਉਸ ਨੇ ਜੇਤੂ ਮਹਿਲਾ ਸਰਪੰਚ ਦੇ ਪੁੱਤਰ ਸਿਮਰਨਜੀਤ ਸਿੰਘ ਤੇ ਜਾਨਲੇਵਾ ਹਮਲਾ ਕਰ ਦਿੱਤਾ।

ਸਿਮਰਨਜੀਤ ਸਿੰਘ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਚ ਦਾਖਿਲ ਕਰਵਾਇਆ ਜਿੱਥੇ ਕਿ ਉਸ ਨੇ ਦੱਸਿਆ ਕਿ ਉਹ ਪਿੰਡ ਚ ਕਿਸੇ ਕੰਮ ਕਾਰਨ ਜਾ ਰਿਹਾ ਸੀ ਤਾਂ ਵਿਰੋਧੀ ਪਾਰਟੀ ਨੇ ਉਸ ਦੀ ਕਾਰ ਤੇ ਹਮਲਾ ਕਰ ਦਿੱਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਵਿਰੋਧੀਆਂ ਨੇ ਉਸ ਨੂੰ ਕਾਰ ਤੋਂ ਬਾਹਰ ਕੱਢ ਕੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ  ਦਿੱਤੀਆਂ ਅਤੇ ਕਿਹਾ ਕਿ ਸਾਡੇ ਵਿਰੁੱਧ ਚੋਣ ਲੜ੍ਹਨ ਦਾ ਹਰਜ਼ਾਨਾਂ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਭਰਨਾ ਪਵੇਗਾ।

ਇਸ ਮੌਕੇ ਤੇ ਜਦੋਂ ਥਾਣਾ ਮੁੱਲਾਂਪੁਰ ਦੇ ਐੱਸ ਐੱਚ ਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਇਸ ਸਬੰਧੀ ਵਿਰੋਧੀ ਪਾਰਟੀ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ਅਤੇ ਦੋਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।

Share this Article
Leave a comment