• 5:24 am
Go Back
sania mirza blessed baby boy

ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ। ਸਾਨੀਆ ਨੇ ਮੰਗਲਵਾਰ ਨੂੰ ਇੱਕ ਤੰਦਰੁਸਤ ਬੇਟੇ ਨੂੰ ਜਨਮ ਦਿੱਤਾ। ਪਿਤਾ ਬਣੇ ਸ਼ੋਇਬ ਮਲਿਕ ਨੇ ਟਵਿੱਟਰ ਉੱਤੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ, ਉਨ੍ਹਾਂ ਦੇ ਲੜਕਾ ਹੋਇਆ ਹੈ ਅਤੇ ਸਾਨੀਆ ਬਿਲਕੁਲ ਠੀਕ ਹੈ। ਇਸ ਖਬਰ ਦੇ ਨਾਲ ਹੀ ਜੋੜੇ ਨੂੰ ਲਗਾਤਾਰ ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲ ਰਹੀਆਂ ਹਨ।

ਉਥੇ ਹੀ ਬਾਲੀਵੁੱਡ ਫਿਲਮਮੇਕਰ ਫਰਾਹ ਖਾਨ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਫਰਾਹ ਖਾਨ ਨੇ ਇੱਕ ਐਨੀਮੇਟਿਡ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਭੂਆ ਬਣ ਗਈ ਹਾਂ। ਫਰਾਹ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਵਧੀਆ ਖਬਰ ਆਈ ਹੈ। ਵਧਾਈਆਂ ਸਾਨੀਆ ਮਿਰਜ਼ਾ,ਸੋਇਬ ਮਲਿਕ ਅਤੇ ਦਾਦੀ, ਨਾਨੀ ਨੂੰ ਰੱਬ ਇਨ੍ਹਾਂ ਨੂੰ ਖੁਸ਼ ਰੱਖੇ। ਫਰਾਹ ਅਤੇ ਸਾਨੀਆ ਨੂੰ ਕਈ ਜਗਾ ਤੇ ਇੱਕਠੇ ਦੇਖਿਆ ਜਾ ਚੁੱਕਿਆ ਹੈ। ਚਾਹੇ ਉਹ ਕਪਿਲ ਸ਼ਰਮਾ ਦਾ ਸ਼ੋਅ ਹੋਵੇ ਜਾਂ ਕਰਨ ਹੋਸਟੇਡ ਸ਼ੋਅ ਕਾਫੀ ਵਿਦ ਕਰਨ ਹੋਵੇ, ਦੋਨੋਂ ਨੂੰ ਕਈ ਵਾਰ ਇੱਕਠੇ ਦੇਖਿਆ ਗਿਆ ਹੈ।

ਖਬਰਾਂ ਦੇ ਅਨੁਸਾਰ ਸਾਨੀਆ ਡਿਲੀਵਰੀ ਦੇ ਬਾਅਦ ਜਲਦੀ ਹੀ ਟੈਨਿਸ ਕੋਰਟ ਵਿੱਚ ਵਾਪਸੀ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 2020 ਦੇ ਟੋਕੀਓ ਓਲੰਪਿਕਸ ਵਿੱਚ ਖੇਡਣ ਦਾ ਸੋਚ ਰਹੀ ਹੈ।ਸਾਲ 2009 ਵਿੱਚ ਸਾਨੀਆ ਨੇ ਆਪਣੇ ਬਚਪਨ ਦੇ ਦੋਸਤ ਸ਼ੋਹਰਾਬ ਮਿਰਜ਼ਾ ਨਾਲ ਸਗਾਈ ਕੀਤੀ ਸੀ, ਹਾਲਾਂਕਿ ਦੋਨਾਂ ਦਾ ਵਿਆਹ ਨਹੀਂ ਹੋਇਆ ਸੀ, ਫਿਰ ਸਾਲ 2010 ਵਿੱਚ ਸਾਨੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਕਰ ਲਿਆ ਸੀ। ਸਾਨੀਆ ਅਤੇ ਸ਼ੋਇਬ ਨੇ ਸਾਨੀਆ ਦੇ ਪ੍ਰੇੈਗਨੈਂਟ ਹੋਣ ਦੀ ਖਬਰ 23 ਅਪ੍ਰੈਲ 2018 ਨੂੰ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ।

Facebook Comments
Facebook Comment