• 5:05 pm
Go Back
Salman Khan reveals bigg boss 12 winner

ਬਿੱਗ ਬਾਸ 12 ਦਾ ਫਿਨਾਲੇ ਹੁਣ ਬਹੁਤ ਹੀ ਨਜਦੀਕ ਹੈ ਅਜਿਹੇ ਵਿੱਚ ਸ਼ੋਅ ਦਾ ਕਾਉਂਟ ਡਾਊਨ ਸ਼ੁਰੂ ਹੋ ਗਿਆ ਹੈ। ਸ਼ੋਅ ਵਿੱਚ ਸੁਰਭੀ, ਰੋਮਿਲ, ਸ੍ਰੀਸੰਥ, ਸੋਮੀ, ਦੀਪਕ, ਕਰਣਵੀਰ ਅਤੇ ਦੀਪਿਕਾ ਹੀ ਬਚੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਸ਼ੋਅ ਦੇ ਫਿਨਾਲੇ ਤੋਂ ਪਹਿਲਾਂ ਹੀ ਸਲਮਾਨ ਖਾਨ ਨੇ ਸ਼ੋਅ ਦੇ ਜੇਤੂ ਦਾ ਗੱਲਾਂ-ਗੱਲਾਂ ਵਿੱਚ ਖੁਲਾਸਾ ਕਰ ਦਿੱਤਾ ਹੈ ਆਓ ਜੀ ਜਾਣਦੇ ਹਨ ਅਖੀਰ ਕੌਣ ਹੈ ਸ਼ੋਅ ਦਾ ਜੇਤੂ…

Image result for bigg boss 12 weekend ka vaar

ਸਲਮਾਨ ਖਾਨ ਨੇ ਇਸ ਵੀਕਐਂਡ ਦਾ ਵਾਰ ਘਰਵਾਲਿਆਂ ਦੀ ਤਸੱਲੀ ਨਾਲ ਕਲਾਸ ਲਈ। ਇਸ ਦੌਰਾਨ ਉਨ੍ਹਾਂ ਨੇ ਸ੍ਰੀਸੰਥ ਨੂੰ ਪ੍ਰਫਾਰਮਰ ਆਫ ਵੀਕ ਦੱਸਿਆ ਅਤੇ ਉਨ੍ਹਾਂ ਨੂੰ ਇਸ ਗੱਲ ਲਈ ਕਾਫ਼ੀ ਤਾਰੀਫ ਵੀ ਮਿਲੀ।

Image result for bigg boss 12 weekend ka vaar

ਘਰ ਵਿੱਚ ਸਲਮਾਨ ਨੇ ਦੀਪਕ ਅਤੇ ਦੀਪਿਕਾ ਨੂੰ ਖੂਬ ਸੁਣਾਈਆਂ ਪਰ ਇਸ ਦੌਰਾਨ ਉਨ੍ਹਾਂ ਨੇ ਉਸ ਕੰਟੇਸਟੇਂਟ ਵੱਲ ਵੀ ਇਸ਼ਾਰਾ ਕੀਤਾ ਜੋ ਇਸ ਸੀਜ਼ਨ ਦਾ ਜੇਤੂ ਬਣ ਸਕਦਾ ਹੈ। ਜੀ ਹਾਂ, ਸਲਮਾਨ ਖਾਨ ਨੇ ਇਸ ਕੰਟੇਸਟੇਂਟ ਨੂੰ ਸਮਝਾਉਂਦੇ ਹੋਏ ਉਸ ਨੂੰ ਸੰਭਲ ਕੇ ਖੇਡਣ ਦੀ ਹਿਦਾਇਤ ਦਿੱਤੀ।

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸ਼ੋਅ ‘ਚ ਪੁਲਿਸ ਕਰਮਚਾਰੀ ਨਿਰਮਲ ਸਿੰਘ ਦੇ ਨਾਲ ਬਤੌਰ ਜੋੜੀਦਾਰ ਐਂਟਰੀ ਲੈਣ ਵਾਲੇ ਕਾਮਨਰ ਅਤੇ ਵਕੀਲ ਰੋਮਿਲ ਚੌਧਰੀ ਦੀ। ਜੀ ਹਾਂ, ਸਲਮਾਨ ਖਾਨ ਦੀਆਂ ਨਜ਼ਰਾਂ ‘ਚ ਰੋਮਿਲ ਚੌਧਰੀ ਇਸ ਸੀਜ਼ਨ ਦੇ ਜੇਤੂ ਹੋ ਸਕਦੇ ਹਨ ਕਿਉਂਕਿ ਵੀਕ ਐਂਡ ਦਾ ਵਾਰ ਵਿੱਚ ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਰੋਮਿਲ ਨੂੰ ਕਿਹਾ ਕਿ ਉਹ ਇੱਕ ਵਾਰ ਫਿਰ ਐਕਟਿਵ ਹੋ ਜਾਣ ਅਤੇ ਆਪਣਾ ਪਹਿਲਾਂ ਵਾਲਾ ਖੇਲ ਜਾਰੀ ਰੱਖਣ ਕਿਉਂਕਿ ਲੋਕਾਂ ਨੂੰ ਉਹੀ ਖੇਲ ਪਸੰਦ ਆ ਰਿਹਾ ਹੈ।

ਦੇਖਿਆ ਜਾਵੇ ਤਾਂ ਰੋਮਿਲ ਘਰ ਵਿੱਚ ਮਾਸਟਰਮਾਈਂਡ ਕੰਟੇਸਟੇਂਟ ਕਹਾਉਂਦੇ ਹਨ ਅਤੇ ਸ਼ੁਰੂਆਤ ਤੋਂ ਟਰਾਫੀ ਨੂੰ ਜਿੱਤਣ ਦਾ ਸੰਕਲਪ ਲੈ ਕੇ ਘਰ ਵਿੱਚ ਖੇਲ ਰਹੇ ਹਨ।

Facebook Comments
Facebook Comment