• 1:37 pm
Go Back
Robots rule world

Robots rule world
ਨਵੀਂ ਦਿੱਲੀ : ਸਮੇਂ ਦੇ ਨਾਲ ਮਸ਼ੀਨੀਕਰਣ ਤੇਜੀ ਨਾਲ ਵੱਧ ਰਿਹਾ ਹੈ। ਜਿਸਦਾ ਅਸਰ ਮਨੁੱਖੀ ਹੁਨਰ ਨਾਲ ਜੁੜੀਂ ਨੌਕਰੀਆਂ ਉੱਤੇ ਵੀ ਪੈ ਰਿਹਾ ਹੈ। ਮਸ਼ੀਨੀਕਰਣ ਦੀ ਰਫਤਾਰ ਵੇਖਦੇ ਹੋਏ ਇੱਕ ਅੰਕੜਿਆਂ ਦੇ ਮੁਤਾਬਕ ਸਾਲ 2025 ਤੱਕ ਕਮ ਕਰਨ ਵਾਲੀਆਂ ਥਾਵਾਂ ਤੇ ਅੱਧੇ ਤੋਂ ਜ਼ਿਆਦਾ ਕੰਮ ਮਸ਼ੀਨਾਂ ਦੁਆਰਾ ਕੀਤੇ ਜਾਣ ਲੱਗੇਗਾ। ਹਾਲਾਂਕਿ ਇੱਕ ਪਾਸੇ ਨੌਕਰੀਆਂ ਜਾਣਗੀਆਂ ਤਾਂ ਦੂਜੇ ਪਾਸੇ ਨੌਕਰੀਆਂ ਪੈਦਾ ਵੀ ਹੋਣਗੀਆਂ। ਵਿਸ਼ਵ ਆਰਥਕ ਫੋਰਮ (WEF) ਦੀ ਰਿਪੋਰਟ ਮੁਤਾਬਕ ਸਾਲ 2025 ਤੱਕ ਰੋਬੋਟ ਮੌਜੂਦਾ ਕੰਮ ਦਾ 52 ਫ਼ੀਸਦੀ ਕੰਮ ਸੰਭਾਲ ਲੈਣਗੇ। ਜੋ ਮੌਜੂਦਾ ਕੰਮ ਦੀ ਤੁਲਨਾ ‘ਚ ਤਕਰਬੀਨ ਦੁੱਗਣਾ ਹੋਵੇਗਾ।

ਫੋਰਮ ਦਾ ਅੰਦਾਜ਼ਾ ਹੈ ਕਿ ਮਨੁੱਖਾਂ ਲਈ ਨਵੀਂ ਭੂਮਿਕਾ ਵਿੱਚ ਤੇਜ਼ੀ ਨਾਲ ਵਾਧਾ ਵੇਖਿਆ ਜਾ ਸਕਦਾ ਹੈ। ਇਨ੍ਹਾਂ ਹੀ ਨਹੀਂ ਮਸ਼ੀਨਾਂ ਅਤੇ ਕੰਪਿਊਟਰ ਪ੍ਰੋਗਰਾਮਾਂ ਨਾਲ ਅਸੀਂ ਕਿਸ ਤਰ੍ਹਾਂ ਕੰਮ ਕਰਦੇ ਹਾਂ ਅਤੇ ਇਸ ਦੇ ਨਾਲ ਕਿਵੇਂ ਤਾਲਮੇਲ ਕਰਦੇ ਹਾਂ। ਇਸ ਲਈ ਮਨੁੱਖ ਨੂੰ ਆਪਣੇ ਹੁਨਰ ਨੂੰ ਉੱਨਤ ਕਰਨਾ ਚਾਹੀਦਾ ਹੈ। ਅੱਜ ਮਸ਼ੀਨਾਂ ਦੇ ਮਾਧਿਅਮ ਨਾਲ ਜਿੱਥੇ 29 ਫ਼ੀਸਦੀ ਕੰਮ ਕੀਤਾ ਜਾਂਦਾ ਹੈ, ਉਥੇ ਹੀ 2025 ਮਸ਼ੀਨਾਂ 52 ਫ਼ੀਸਦੀ ਕੰਮ ਸੰਭਾਲ ਲੈਣਗੀਆਂ।

ਰਿਪੋਰਟ ਅਨੁਸਾਰ ਈ-ਕਾਮਰਸ, ਸੋਸ਼ਲ ਮੀਡੀਆ, ਸੇਲਜ਼ ਮਾਰਕਿਟ ਅਤੇ ਗਾਹਕ ਸਰਵਿਸ ਜਿਹੀਆਂ ਨੌਕਰੀਆਂ ‘ਚ ਮਨੁੱਖ ਸੂਝਬੂਝ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਰਚਨਾਤਮਕ, ਆਲੋਚਨਾਤਮਕ ਸੋਚ ਜਿਹੇ ਕੰਮਾਂ ਵਿੱਚ ਮਨੁੱਖੀ ਸੂਝਬੂਝ ਮੰਗ ਬਣੀ ਰਹੇਗੀ।

Facebook Comments
Facebook Comment