• 11:52 am
Go Back
robot impales steel spikes

robot impales steel spikes ਚੀਨ: ਆਧੁਨਿਕ ਯੁੱਗ ਵਿੱਚ ਇੱਕ ਪਾਸੇ ਰੋਬੋਟ ਨੂੰ ਇਨਸਾਨੀ ਦਰਜਾ ਅਤੇ ਨਾਗਰਿਕਤਾ ਦੇਣ ਦੀ ਮੰਗ ਹੋ ਰਹੀ ਹੈ। ਸੋਫੀਆ ਵਰਗੇ ਸਮਾਰਟ ਰੋਬੋਟ ਆਪਣੀ ਕੁਸ਼ਲਤਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਸੜ੍ਹਕ ‘ਤੇ ਦੌੜਨ ਲਈ ਡਰਾਈਵਰ ਲੇਸ ਕਾਰ ਵਰਗੇ ਅਵਿਸ਼ਕਾਰ ਕੀਤੇ ਜਾ ਰਹੇ ਹਨ।
robot impales steel spikes
ਉਥੇ ਹੀ ਰੋਬੋਟ ਨੂੰ ਲੈ ਕੇ ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜੋ ਇਨ੍ਹਾਂ ਦੇ ਖਤਰ‌ੀਆਂ ਦੇ ਪ੍ਰਤੀ ਸਾਨੂੰ ਆਗਾਹ ਵੀ ਕਰਦੀਆਂ ਹਨ। ਤਾਜ਼ਾ ਮਾਮਲਾ ਚੀਨ ਦਾ ਹੈ ਇੱਥੇ ਦੀ ਇੱਕ ਫੈਕਟਰੀ ਵਿੱਚ ਬੇਕਾਬੂ ਰੋਬੋਟ ਨੇ ਇੱਕ ਕਰਮਚਾਰੀ ਉੱਤੇ ਜਾਨਲੇਵਾ ਹਮਲਾ ਕਰਦੇ ਹੋਏ , ਉਸਦੇ ਸਰੀਰ ਵਿੱਚ ਸਟੀਲ ਦੀ 10 ਨੁਕੀਲੀ ਰਾਡਾਂ ਆਰ ਪਾਰ ਕਰ ਦਿੱਤੀਆਂ ਦਿੱਤੀ ਜਿਸਦੇ ਨਾਲ ਉਸਦੀ ਜਾਨ ‘ਤੇ ਬਣ ਆਈ।
robot impales steel spikes
ਰੋਬੋਟ ਦੇ ਹਮਲੇ ਦਾ ਦਿਲ ਦਹਿਲਾ ਦੇਣ ਵਾਲਾ ਇਹ ਹਾਦਸਾ ਚੀਨ ਦੀ ਇੱਕ ਫੈਕਟਰੀ ਵਿੱਚ ਹੋਇਆ। ਰੋਬੋਟ ਨੇ ਕਰਮਚਾਰੀ ਦੇ ਹੱਥ ਅਤੇ ਸੀਨੇ ਵਿੱਚ ਸਟੀਲ ਦੀ ਇੱਕ ਫੁੱਟ ਲੰਮੀ 10 ਨੁਕੀਲੀ ਰਾਡਾਂ ਆਰ ਪਾਰ ਕਰ ਦਿੱਤੀਆਂ। ਇਨ੍ਹਾਂ ਰਾਡਾਂ ਦੀ ਮੋਟਾਈ ਡੇਢ ਸੈਂਟੀਮੀਟਰ ਸੀ ਇਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਬੁਰੀ ਤਰ੍ਹਾਂ ਜ਼ਖਮੀ ਕਰਮਚਾਰੀ ਨੂੰ ਹਸਪਤਾਲ ਲਜਾਇਆ ਗਿਆ।
robot impales steel spikes
ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੂੰ ਕਈ ਘੰਟੇ ਦੀ ਸਰਜਰੀ ਤੋਂ ਬਾਅਦ ਕਰਮਚਾਰੀ ਦੇ ਸਰੀਰ ਤੋਂ ਤੀਖੀ ਰਾਡਾਂ ਨੂੰ ਬਾਹਰ ਕੱਢਣ ਵਿੱਚ ਸਫਲਤਾ ਮਿਲੀ। ਇਹਨਾਂ ਵਿਚੋਂ ਇੱਕ ਰਾਡ ਜਖ਼ਮੀ ਕਰਮਚਾਰੀ ਦੀ ਮੁੱਖ ਨਸ ਦੇ ਲਗਭਗ ਨਾਲ ਆਰ ਪਾਰ ਹੋਈ ਸੀ।
robot impales steel spikes
ਇੰਝ ਹੋਇਆ ਸੀ ਹਾਦਸਿਆ

ਡਾਕਟਰਾਂ ਅਨੁਸਾਰ ਸਰਜਰੀ ਤੋਂ ਬਾਅਦ ਜਖ਼ਮੀ ਕਰਮਚਾਰੀ ਦੀ ਹਾਲਤ ਸਥਿਰ ਹੈ। ਜਖ਼ਮੀ ਕਰਮਚਾਰੀ ਦੱਖਣੀ ਚੀਨ ਦੀ ਚੀਨੀ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਹਾਦਸਾ ਮੰਗਲਵਾਰ ਰਾਤ ਉਸ ਵੇਲੇ ਹੋਇਆ ਜਦੋਂ ਜਖ਼ਮੀ ਕਰਮਚਾਰੀ ਨਾਈਟ ਸ਼ਿਫਟ ਵਿੱਚ ਕੰਮ ਕਰ ਰਿਹਾ ਸੀ।

ਇਸ ਦੌਰਾਨ ਫੈਕਟਰੀ ਵਿੱਚ ਲੱਗਿਆ ਇੱਕ ਰੋਬੋਟ ਬੇਕਾਬੂ ਹੋ ਗਿਆ। ਬੇਕਾਬੂ ਹੋਣ ਤੋਂ ਬਾਅਦ ਉਸਦਾ ਹੱਥ ਨਾਈਟ ਸ਼ਿਫਟ ‘ਚ ਮੌਜੂਦ ਕਰਮਚਾਰੀ ਦੇ ਉੱਤੇ ਡਿੱਗ ਗਿਆ। ਰੋਬੋਟ ਦੇ ਹੱਥ ਵਿੱਚ ਲੱਗੇ ਸਟੀਲ ਦੇ ਰਾਡ ਕਰਮਚਾਰੀ ਦੇ ਹੱਥ ਅਤੇ ਸੀਨੇ ਵਿੱਚ ਆਰਪਾਰ ਹੋ ਗਏ। ਲੋਹੇ ਦੀਆਂ ਦਸ ਰਾਡਾਂ ਵਿੱਚੋਂ ਅੱਠ ਜਖ਼ਮੀ ਕਰਮਚਾਰੀ ਦੇ ਸੱਜੇ ਹੱਥ ਵਿੱਚ , ਇੱਕ ਰਾਡ ਸੱਜੇ ਮੋਡੇ ਵਿੱਚ ਅਤੇ ਇੱਕ ਰਾਡ ਸੀਨੇ ਵਿੱਚ ਆਰ ਪਾਰ ਹੋ ਗਈ।
robot impales steel spikes

robot impales steel spikes

ਹਸਪਤਾਲ ਵਿੱਚ ਜਖ਼ਮੀ ਕਰਮਚਾਰੀ ਦਾ ਇਲਾਜ ਕਰਨ ਵਾਲੇ ਇੱਕ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਦਾ ਐਕਸਰੇ ਕਰਨਾ ਸੰਭਵ ਨਹੀਂ ਸੀ। ਉਸਦੀ ਹਾਲਤ ਕਾਫੀ ਗੰਭੀਰ ਸੀ ਸਭ ਤੋਂ ਜ਼ਿਆਦਾ ਖ਼ਤਰਾ ਸੀਨੇ ਵਿੱਚ ਲੱਗੀ ਰਾਡ ਤੋਂ ਸੀ ਜੋ ਸਰੀਰ ਦੀ ਮੁੱਖ ਰਕਤ ਸੰਚਾਰ ਧਮਣੀ ਨੂੰ ਨੁਕਸਾਨ ਪਹੁੰਚ ਸਕਦੀ ਸੀ।

ਇੰਨਾ ਹੀ ਨਹੀਂ ਸਟੀਲ ਦੀ ਰਾਡ ਵਿਚ ਵੜੀ ਹੋਣ ਕਾਰਨ ਮਰੀਜ਼ ਨੂੰ ਸਰਜਰੀ ਟੇਬਲ ‘ਤੇ ਸਹੀ ਤਰ੍ਹਾਂ ਲਿਟਾਇਆ ਨਹੀਂ ਜਾ ਸਕਦਾ ਸੀ। ਲਿਹਾਜ਼ਾ ਉਸਨੂੰ ਸਰਜਰੀ ਟੀਮ ਵਿੱਚ ਸ਼ਾਮਿਲ 10 ਡਾਕਟਰਾਂ ਅਤੇ ਨਰਸਾਂ ਨੇ ਆਪਰੇਸ਼ਨ ਦੇ ਦੌਰਾਨ ਸਰਜਰੀ ਟੇਬਲ ‘ਤੇ ਸਹਾਰਾ ਦਿੱਤਾ। ਘਟਨਾ ਦੇ ਇੱਕ ਦਿਨ ਬਾਅਦ ਕਈ ਵਿਭਾਗਾਂ ਦੇ ਮਾਹਰ ਡਾਕਟਰਾਂ ਦੀ ਹਾਜ਼ਰੀ ਵਿੱਚ ਜਖ਼ਮੀ ਕਰਮਚਾਰੀ ਦਾ ਆਪਰੇਸ਼ਨ ਕਰ ਰਾਡਾਂ ਕੱਢੀਆਂ ਗਈਆਂ ।
robot impales steel spikes

robot impales steel spikes

ਪਹਿਲਾਂ ਵੀ ਹੋਏ ਨੇ ਕਈ ਹਾਦਸੇ
ਇਸ ਤੋਂ ਪਹਿਲਾਂ ਵੀ ਰੋਬੋਟ ਦੁਆਰਾ ਹਮਲਾ ਕਰਨ ਜਾਂ ਉਸ ਵਿੱਚ ਅਚਾਨਕ ਆਈ ਖਰਾਬੀ ਨਾਲ ਜਾਨ ਮੁਸੀਬਤ ‘ਚ ਫਸਣ ਵਾਲੇ ਕਈ ਲੋਕਾਂ ਦੀ ਕਹਾਣੀ ਸਾਹਮਣੇ ਆ ਚੁੱਕੀ ਹੈ। ਕਈ ਹਾਦਸਿਆਂ ਵਿੱਚ ਰੋਬੋਟ ਨੇ ਕਰਮਚਾਰੀਆਂ ਦੀ ਜਾਨ ਤੱਕ ਲੈ ਲਈ ਹੈ।

ਮੰਨਿਆ ਜਾਂਦਾ ਹੈ ਕਿ ਰੋਬੋਟ ਹਮਲੇ ਦੀ ਸਭ ਤੋਂ ਪਹਿਲੀ ਘਟਨਾ ਭਾਰਤ ਵਿੱਚ ਹੋਈ ਸੀ। ਜੀ ਹਾਂ ਗੁਰੁਗਰਾਮ ਦੀ ਇੱਕ ਵਾਹਨ ਨਿਰਮਾਤਾ ਕੰਪਨੀ ਵਿੱਚ ਲੱਗੇ ਰੋਬੋਟ ਨੇ ਕਈ ਸਾਲ ਪਹਿਲਾਂ ਇੱਕ ਕਰਮਚਾਰੀ ਦੀ ਜਾਨ ਲੈ ਲਈ ਸੀ । ਇਸਨੂੰ ਰੋਬੋਟਿਕ ਦੁਨੀਆ ਦਾ ਪਹਿਲਾ ਜਾਨਲੇਵਾ ਹਮਲਾ ਮੰਨਿਆ ਜਾਂਦਾ ਹੈ । ਇਹੀ ਵਜ੍ਹਾ ਹੈ ਕਿ ਰੋਬੋਟ ਦੀ ਵਰਤੋਂ ਜਾਂ ਉਸਨੂੰ ਆਮ ਇਨਸਾਨਾਂ ਦੀ ਤਰ੍ਹਾਂ ਮਾਨਤਾ ਦਿੱਤੇ ਜਾਣ ਨੂੰ ਲੈ ਕੇ ਅਕਸਰ ਸੰਸਾਰਿਕ ਪੱਧਰ ਉੱਤੇ ਬਹਿਸ ਛਿੜੀ ਰਹਿੰਦੀ ਹੈ ।

Facebook Comments
Facebook Comment